ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/616

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

t8 ਆਸਾ ਦੀ ਵਾਰ ਸਟੀਕ ਸੂਤਕੁ ਕਿਉ ਕਰਿ ਰਖੀਐ ਸੂਤਕੁ ਪਵੈ ਰਸੋਇ॥ (ਇਹ) ਸੂਤਕ ਤੋਂ ਕਿਸ ਤਰਾਂ ਕਰਕੇ (ਬਚਾਉ) ਖ ਸਕੀਦਾ ਹੈ ? (ਇਹ) ਸੂਤਕ (ਤਾਂ ਹਰ ਰੋਜ਼) ਰਸੋਈ ਵਿਚ ਹੀ ਪੈ ਜਾਂਦਾ ਹੈ। ਨਾਨਕ ਸੂਤਕੁ ਏਵ ਨ ਉਤਰੈ ਗਿਆਨੁ ਉਤਾਰੇ ਧੋਇ ॥੧॥ ਸਤਿਗੁਰੂ ਜੀ (ਆਖਦੇ ਹਨ) ਸੂਤਕ ਐਵੇਂ ਨਹੀ ਲਹਿ ਜਾਂਦਾ, (ਇਸਨੂੰ) ਗਿਆਨ (ਜਲ ਨਾਲ) ਧੋਕੇ ਉਤਾਰੀ ਦਾ ਹੈ॥੧॥ ਪੰਡਿਤਾਂ ਨੇ ਪੁਛਿਆ ਉਹ ਕੇਹੜਾ ਸੂਤਕ ਹੈ, ਜਿਸਨੂੰ ਤੁਸੀਂ ਮੰਨਦੇ ਹੋ ? ਅਤੇ ਜਿਸਨੂੰ ਗਿਆਨ ਦੂਰ ਕਰਦਾ ਹੈ ? ਆਪ ਜੀ ਨੇ ਉਚਾਰਿਆ :- ਮਃ ੧ ॥ ਹੈ । ਮਨ ਕਾ ਸੂਤਕੁ ਲੋਭੁ ਹੈ ਜਿਹਵਾ ਸੂਤਕੁ ਕੂੜੁ॥ ਲੋਭ ਮਨ ਦਾ ਸੂਤਕ ਹੈ, ਝੂਠ ਜੀਭ ਦਾ ਸੂਤਕ ਹੈ ਅਖੀ ਸੂਤਕੁ ਵੇਖਣਾ ਪਰਤ੍ਰਿਅ ਪਰ ਧਨ ਰੂਪੁ (ਜੋ) ਪਰ ਇਸਤ੍ਰੀ ਦਾ ਰੂਪ ਤੇ ਪਰ ਧਨ ਨੂੰ ਦ੍ਰਿਸ਼ਟੀ ਨਾਲ) ਵੇਖਣਾ (ਹੈ, ਏਹ) ਅੱਖਾਂ ਦਾ ਸੂਤਕ ਕੰਨੀ ਸੂਤਕੁ ਕੰਨਿ ਪੈ ਲਾਇ ਤਬਾਰੀ ਖਾਹਿ॥ (ਜੋ) [ਲਾਇਤਬਾਰੀ] ਚੁਗਲੀਆਂ ਦੀਆਂ ਗੱਲਾਂ (ਸੁਨ ਦੇ) ਖ਼ਾਹਿ ਸ੍ਵਾਦ ਵਿਚ ਕੰਨਿ ਪੈ ਕੰਨਾਂ ਦਾ ਪਾਣਾ ਹੈ ਹੈ।