ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/632

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

१०० ਆਸਾ ਦੀ ਵਾਰ ਸਟੀਰ ਜੋ ਨੌਕਰ ਨੌਕਰਾਂ ਤੇ ਲੱਗਾ ਹੋਇਆ ਮਾਲਕ ਦੇ ਭਰ ਵਿਚ ਚੱਲਦਾ ਹੈ | ਹੁਰਮਤਿ ਤਿਸਨੋ ਅਗਲੀ ਓਹੁ ਵਜਹੁ ਭਿ ਦੂਣਾ ਖਾਇ॥ वाट ਉਸਨੂੰ ਬਹੁਤੀ [ਗੁਰਮਤਿ] ਵਡਿਆਈ ਮਿਲਦੀ ਹੈ ਅਤੇ ਉਹ [ਵਜਹੁ ਤਨਖਾਹ ਭੀ ਦੂਣੀ ਖਾਂਦਾ ਹੈ। ਖਸਮੈ ਕਰੇ ਬਰਾਬਰੀ ਫਿਰਿਗੈਰਤਿ ਅੰਦਰਪਾਇ (ਜੋ ਨੌਕਰ ਆਪਣੇ) ਮਾਲਕ ਦੇ ਨਾਲ ਬਰਾਬ ਕਰਦਾ ਹੈ, ਫਿਰ ਉਹ ਗੈਰਤ [ਨਫਰਤ] ਦੀ ਨਿਗਾਹ ਹੇਠਾਂ ਆ ਜਾਂਦਾ ਹੈ।(ਅਤੇ ਆਪਣੀ)ਵਜਹੂਗਵਾਏ ਅਗਲਾ ਮੁਹੇ ਮੁਹਿ ਪਾਣਾ ਖਾਇ॥ [ਅਗਲਾ] ਪਹਿਲੀ ਤਨਖਾਹ ਭੀ ਗਵਾ ਲੈਂਦਾ ਹੈ ਅਤੇ ਮੂੰਹੋਂ ਮੂੰਹ ਜੁੱਤੀਆਂ ਖਾਂਦਾ ਹੈ। ਜਿਸਦਾ ਦਿਤਾ ਖਾਵਣਾ ਤਿਸੁ ਕਹੀਐ ਸਾਬਾਸਿ॥ ਨਾਨਕ ਹੁਕਮੁ ਨ ਚਲਈ ਨਾਲਿ ਖਸਮ ਚਲੈ ਅਰਦਾਸਿ॥੨੨॥ ਜਿਸਦਾ ਦਿਤਾ ਖਾਂਦੇ ਹਾਂ, ਉਸਦਾ ਧੰਨਵਾਦ ਕਰ ਯੋਗ ਹੈ। ਮਾਲਕ ਉਤੇ ਹੁਕਮ ਨਹੀਂ ਤੁਰ ਸਕਦਾ, 'ਉਸ ਅਗੇ ਬੇਨਤੀ ਕਰੋ॥੨੨॥