ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਆਸਾ ਦੀ ਵਾਰ ਸਟੀਫ १०१ ਸਲੋਕ ਮਹਲਾ ੨ ॥ ਏਹੀ ਕਿਨੇਹੀ ਦਾਤਿ ਆਪਸ ਤੇ ਜੋ ਪਾਈਐ॥ ਨਾਨਕਸਾ ਕਰਮ ਤਿ ਸਾਹਿਬ ਤੁਠੈ ਜੋ ਮਿਲੈ॥੧॥ ੲਹ ਕਾਹਦੀ ਦਾਤ ਹੈ, ਜੋਆਪ ਕਸ਼ਟ ਝਾਗਕੇ ਪਾਈ ਹੈ। ਜੋ ਮਾਲਕ ਦੇ ਮੰਨ ਹੋਣ ਤੋਂ ਮਿਲਦੀ ਹੈ, ਸਤਿਗੁਰੂ ਜੀ (ਆਖਦੇ ਹਨ) ਉਹੀ [ਕਰਮਾਤਿ ਬਖਸ਼ਸ਼ ਹੈ ॥੧॥ ਮਹਲਾ ੨॥ ਏਹਕਿਨੇਹੀ ਚਾਕਰੀ ਜਿਤੁ ਭਉ ਖਸਮ ਨ ਜਾਇ॥ ਨਾਨਕੁ ਸੇਵਕੁਕਾਢੀਐ ਜਿਸੇਤੀ ਖਸਮਸਮਾਇ।੨। ਏਹ ਕਿਸ ਤਰ੍ਹਾਂ ਦੀ ਸੇਵਾ ਹੈ, ਜਿਸਦੇ (ਕਰਨ ਨਾਲ ਭੀ ਮਾਲਕ ਦਾ ਡਰ ਨਹੀਂ ਦੂਰ ਹੁੰਦਾ (ਉਹ) ਸੇਵਕ ਕਹੀਦਾ ਹੈ, ਜੇਹੜਾ ਮਾਲਕ ਦੇ ਨਾਲ ਸਮਾਇਆ ਰਹਿੰਦਾ ਹੈ ॥੨॥ ਪਉੜੀ ॥ ਨਾਨਕ ਅੰਤ ਨ ਜਾਪਨੀ ਹਰਿ ਤਾਕੇ ਪਾਰਾਵਾਰੁ॥ [ਨਾਨਕ] ਅਦੁੱਤ ਹਰੀ ਅਤੇ ਉਸਦੇ ਪਾਰ ਉਰਾਰ ਦਾ ਅੰਤ ਜਾਣਿਆ ਨਹੀਂ ਜਾਂਦਾ। ਆਪਿਕਰਾਏ ਸਾਖਤੀ ਫਿਰਿ ਆਪਿ ਕਰਾਏਮਾਰ॥ (ਉਹ) ਆਪੇ ਹੀ (ਜ਼ਾਲਮ ਪੁਰਸ਼ ਪਾਸੋਂ ਸਖਤੀ ਜ਼ੁਲਮ ਕਰਾਂਦਾ ਹੈ, ਅਤੇ ਫਿਰ ਆਪੇ ਹੀ (ਰਾਜੇ ਪਾਸੋਂ) ਜ਼ਾਲਮ ਨੂੰ ਮਾਰ ਕਰਾਂਦਾ ਹੈ |