ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/635

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆਸਾਦੀ ਵਾਰ ਸਟੀਕ ੧੦੩ ਇਕਿ ਨਿਹਾਲੀ ਪੈ ਸਵਨਿ ਇਕਿ ਉਪਰਿ ਰਹਨਿ ਚੜੇ ॥ ਇਕ ਤੁਲਾਈਆਂ ਉਤੇ ਸੌਂਦੇ ਹਨ, ਅਤੇ ਇਕ ਉਤੇ ਖੜੇ ਰਹਿੰਦੇ ਹਨ । ਤਿਨਾਸਵਾਰੇਨਾਨਕਾ ਜਿਨਕਉ ਨਦਰਿ ਕਰੇ ॥੧॥ ਹੇ ਨਾਨਕ ! (ਤੂੰ ਜਿਨ੍ਹਾਂ ਨੂੰ ਕ੍ਰਿਪਾ ਦ੍ਰਿਸ਼ਟੀ ਕਰਦਾ ਹੈ, ਉਨ੍ਹਾਂ ਨੂੰ ਸਵਾਰ ਲੈਂਦਾ ਹੈ ॥੧॥ ਮਹਲਾ ੨॥ ਆਪੇ ਸਾਜੇ ਕਰੇ ਆਪਿ ਜਾਈ ਭਿ ਰਖੈ ਆਪਿ ॥ ਆਪੇ (ਤੱਤਾਂ ਨੂੰ) ਸਾਜਦਾ ਹੈ, (ਫਿਰ) ਆਪੇ (ਹੀ ਉਨ੍ਹਾਂ ਤੋਂ ਰਚਨਾ) ਕਰਦਾ ਹੈ, ਅਤੇ ਇਹ) [ਜਾਈ] ਧਰਤੀ ਭੀ (ਉਸਨੇ) ਆਪੇ (ਟਿਕਾ) ਰਖੀ ਹੈ। ਤਿਸੁ ਵਿਚਿ ਜੰਤ ਉਪਾਇਕੈ ਦੇਖੈ ਥਾਪਿ ਉਥਾਪਿ॥ ਉਸ (ਧਰਤੀ) ਵਿਚ (ਆਪੇ) ਹੀ ਜੀਵਾਂ ਨੂੰ ਪੈਦਾ ਕਰਕੇ (ਉਨ੍ਹਾਂ ਨੂੰ) ਦੇਖਦਾ [ਪਾਲਦਾ] ਹੈ ਅਤੇ (ਫਿਰ ਆਪੇ ਹੀ) ਬਾਪੀ (ਹੋਈ ਨੂੰ) ਉਬਾਪ [ਨਾਸ ਕਰ] ਲੈਂਦਾ ਹੈ। ਕਿਸਨੋਕਹੀਐਨਾਨਕਾਸਭੁ ਕਿਛੁ ਆਪੇ ਆਪਿ॥੨॥ ਸਭ ਕੁਝ ਆਪੇ ਹੀ ਆਪ ਹੈ, (ਤਾਂ ਭਲਾ ਤੇ ਬੁਰਾ) ਕਿਸਨੂੰ ਆਖੀਏ ੭ ॥੨॥