ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
( ੬੩) ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ॥ ॥ (ਜੋ ਸਭਨਾਂ ਵਿਚ ਚੇਤਨ ਸੱਤਾ) ਆਈ* (ਹੋਈ ਜਾਣੀ ਹੈ, ਏਹੋ ਸਾਡਾ) ਆਈ ਪੰਥ ਹੈ, ਸਾਰੀ (ਦੁਨੀਆਂ ਹੀ ਸਾਡੀ) ਜਮਾਤ ਹੈ, (ਜੋ) ਮਨ ਨੂੰ ਜਿੱਤਨਾ ਹੈ, (ਏਹੋ) ਜਗਤ ਨੂੰ ਜਿੱਤ ਲਿਆ ਹੈ। ਆਦੇਸੁ ਤਿਸੈ ਆਦੇਸੁ॥ ॥ ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ॥੨੮॥ (ਅਸੀਂ) ਉਸ ਨੂੰ ਅਦੇਸੁ: [ਨਮਸਕਾਰ] (ਕਰਦੇ ਹਾਂ, ਸੋ ਸਾਰੇ [ਅ + ਦੇਸ਼) ਦੇਸਾਂ ਵਿਚ ਆਯਾ ਹੋਯਾ ਹੈ। (ਜੋ ਸਭ ਦਾ) ੧, ਗਿਣਤੀ ਤੋਂ ਰਹਿਤ, ਆਦ ਤੋਂ ਰਹਿਤ, ਨਾਸ਼ ਤੋਂ ਰਹਿਤ ਅਤੇ ਸਾਰੇ ਜੁਗਾਂ ਵਿਚ ਇਕੋ ਰੂਪ (ਰਹਿੰਦਾ ਹੈ)॥੨੮॥ ਭੁਗਤਿ ਗਿਆਨੁ ਦਇਆ ਭੰਡਾਰਣਿ ਘਟਿ ਘਟਿ ਵਾਜਹਿ ਨਾਦ॥
- ਇਸ ‘ਆਈ ਪਦ ਵਿਚ ਸਲੇਸ ਹੈ।
ਆਈ ਪੰਥ’ ਜੋਗੀਆਂ ਦੇ ਬਾਰਾਂ ਭੇਖਾਂ ਵਿਚੋਂ ਇਕ ਦਾ ਹੈ, ਜੋ ਸਭਨਾਂ ਦਾ ਸਿਰਤਾਜ ਮੰਨਿਆ ਜਾਂਦਾ ਹੈ।(ਗੁਰਮੁਖੀ ਬਦ ਸ਼ਾਗਰ ਵਿਚ ਪੂਰਾ ਨਿਰਣਾ ਵੇਖੋ) ਜੋਗੀਆਂ ਦੇ ਮਤ ਵਿਚ ਨਮਸਕਾਰ ਦੀ ਥਾਂ ਤੇ ‘ਅਦੇਸ’ ਦ ਵਰਤਿਆ ਜਾਂਦਾ ਹੈ।