ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/646

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

मिय गॅट (g) ਸਟੀਕ ਇਹ ਸੁਣਕੇ ਗੁਰੂ ਜੀ ਨੇ ਕਿਹਾ-ਜੇ ਏਹੋ ਜੇਹੀ ਗੱਲ ਹੈ, ਤਾਂ ਮੈਂ ਤੁਹਾਨੂੰ ਨਮਸ਼ਕਾਰ ਨਹੀਂ ਕੀਤੀ:- ਤਿਸੁ ਆਗੈ ਰਹਰਾਸਿ ਹਮਾਰੀ ਸਾਚਾ ਅਪਰ ਅਪਾਰੇ ॥ (ਹੇ ਸਿਧੋ!) ਮੇਰੀ ਉਸ ਅੱਗੇ {ਰਹਰਾਸਿ} ਨਮਸਕਾਰ ਹੈ (ਜੋ) ਸੱਚਾ ਹੈ, ਅਤੇ ਅਪਾਰ ਅਪਾਰ ਹੈ, (ਜਾਂ ਜਿਸਨੇ ਅਪਰ ਅਪਾਰ (ਨੂੰ ਜਾਣਿਆ ਹੈ, ਉਹ ਸੱਚਾ ਸੰਤ ਹੈ, ਅਤੇ ਉਸ ਅੱਗੇ ਮੇਰੀ ਨਮਸ਼ਕਾਰ ਹੈ। ਮਸਤਕੁ ਕਾਟਿ ਧਰੀ ਤਿਸੁ ਆਗੈ ਤਨੁ ਮਨੁ ਆਗੈ ਦੇਉ॥ ਸਿਰ ਵੱਢਕੇ ਉਸਦੇ ਅੱਗੇ ਧਰਦਾ ਹਾਂ, ਅਤੇ ਤਨ ਮਨ (ਉਸਦੇ) ਅੱਗੇ (ਭੇਟ ਧਰ) ਦੇਂਦਾ ਹਾਂ। (ਕਿਉਂਕਿ:- ਮਾਨਕ ਸੰਤੁ ਮਿਲੈ ਸਚੁ ਪਾਈਐ ਸਹਜ ਭਾਇ ਜਸੁ ਲੇਉ॥੧॥ ਸਤਿਗੁਰੂ ਜੀ (ਕਹਿੰਦੇ ਹਨ, ਉਸ) ਸੰਤ ਨੂੰ ਮਿਲੀਏ, ਤਾਂ ਸੱਚ ਨੂੰ ਪਾਈਦਾ ਹੈ, ਅਤੇ ਸਾਂਤ ਸੁਭਾਵ ਕਰਕੇ ਜਸ ਲਈਦਾ ਹੈ, (ਇਥੇ ਕਟਾਖਜ਼ ਕੀਤਾ ਹੈ—ਹੇ ਸਿਧੋ ! ਤੁਸੀਂ ਕ੍ਰੋਧ ਧਾਰਕੇ ਆਏ ਹੋ, ਇਸ ਲਈ ਆਪਨੇ ਜਸ ਦੀ ਹਾਨੀ ਕਰ ਚੁੱਕੇ ਹੋ) ॥੧॥ ਸਿਧ-ਤਪਾ ਜੀ ! ਚੱਲੋ, ਮੰਡਲੀ ਤੀਰਥ ਯਾਤ੍ਰਾ ਨੂੰ ਚੱਲੀ ਹੈ, ਆਪ ਭੀ ਦਰਸਨ ਦਿਓ, ਤੀਰਥ ਦੇ ਦਰਸਨ ਪਰ- AFTER GOAL AKH