ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/652

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਿਧ ਗੋਸਟਿ ( ੧੦ ) WATCH BHATTH ਸਟੀਕ 00000000 ਕਿਉ ਪਾਈਐ ਗੁਰ ਦੁਆਰੋ॥ ਗੁੱਸਾ ਨਾ ਕਰਨਾ, ਅਤੇ ਉੱਤਰ ਬਖਸੋ, (ਪ੍ਰਸ਼ਨ- ਪ੍ਰਮਾਤਮਾਂ ਨੂੰ) ਕਿਵੇਂ ਪਾਈਦਾ ਹੈ ? (ਉੱਤਰ)-ਗੁਰਾਂ ਦੇ ਰਾਂਹੀ (ਪਾਈਦਾ ਹੈ)। ਇਹੁ ਮਨੁ ਚਲਤਉ ਸਚ ਘਰਿ ਬੈਸੈ ਨਾਨਕ ਨਾਮੁ ਅਧਾਰੋ ॥ (ਪੂਸ਼ਨ)—ਇਹ ਮਨ ਚੰਚਲ ਹੈ, ਸਚ ਸਰੂਪ ਵਿਚ (ਕਿਵੇਂ) ਟਿਕੇਗਾ ? ਸਤਿਗੁਰੂ ਜੀ (ਨੇ ਉਤੱਰ ਦਿੱਤਾ) ਨਾਮ ਨੂੰ ਆਸਰਾ ਬਨਾਓ, (ਤਾਂ ਮਨ ਸਚ ਵਿਚ ਟਿਕ ਜਾਏਗਾ)। ਆਪੇ ਮੇਲਿ ਮਿਲਾਏ ਕਰਤਾ ਲਾਗੈ ਸਾਚਿ ਪਿਆਰੋ ॥੬॥ (ਪੁਸਨ)—ਕਰਤਾ (ਪੁਰਖ ਜੀਵ ਨੂੰ) ਆਪਨੇ ਮੇਲ ਵਿਚ (ਕਿਵੇਂ) ਮਿਲਾਏਂਗਾ ? (ਉੱਤਰ—ਜੀਵ ਦਾ) ਸੱਚ ਵਿਚ ਪਿਆਰ ਲੱਗੇ (ਤਾਂ ਕਰਤਾ ਪੁਰ ਜੀਵ ਨੂੰ ਆਪਨੇ ਨਾਲ ਮਿਲਾ ਲਵੇਗਾ ॥੬॥ (ਇਹ ਉੱਤਰ ਸੁਣਕੇ ਚਰਪਟ ਨਾਥ ਚੁੱਪ ਕਰ ਰਿਹਾ, ਫਿਰ ਗੋਰਖ ਨਾਥ ਦਾ ਜੇਠਾ ਚੇਲਾ ਪੁੱਛਣ ਲੱਗਾ):- ਹਾਟੀ ਬਾਟੀ ਰਹਹਿ ਨਿਰਾਲੇ ਰੂਖਿ ਬਿਰਖਿ ਉਦਿਆਨੇ॥

  • ਇਥੇ ‘ਪਾਈਐ’ ਦੈਹਲੀ ਦੀਪਕ ਹੈ।

MAWA