ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/662

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਿਧ ਗੋਸਟਿ ( 20 ) ਸਟੀਕ 0000000 ਕਿਤੁ ਬਿਧਿ ਆਸਾ ਮਨਸਾ ਖਾਈ॥ ਕਿਤੁ ਬਿਧਿ ਜੋਤਿ ਨਿਰੰਤਰਿ ਪਾਈ॥ (੩) ਕਿਸ ਬਿਧੀ ਕਰਕੇ ਆਸਾ ਤੇ ਮਨਸਾ ਨਾਲ ਕੀਤੀ ਹੈ ?। (੪) ਕਿਸ ਬਿਧੀ ਕਰਕੇ ਨਿਰੰਤਰੀ ਜੋੜ ਪਾਈ ਹੈ ? ਬਿਨੁ ਦੰਤਾ ਕਿਉ ਖਾਈਐ ਸਾਰੁ॥ ਨਾਨਕ ਸਾਚਾ ਕਰਹੁ ਬੀਚਾਰੁ॥੧੯॥ (ਪ) ਦੰਤਾਂ ਤੋਂ ਬਿਨਾਂ ਲੋਹਾ ਕਿਵੇਂ ਖਾਈਦਾ ਹੈ । (ਹੇ ਗੁਰੂ) ਨਾਨਕ ! (ਇਨ੍ਹਾਂ ਗੱਲਾਂ ਦਾ) ਸੱਚਾ ਬੀਚਾਰ (ਪ੍ਰਗਟ) ਕਰੋ ॥ ੧੯ ॥ (ਉੱਤਰ):- ਸਤਿਗੁਰ ਕੈ ਜਨਮੈ ਗਵਨੁ ਮਿਟਾਇਆ॥ ਅਨਹਤਿ ਰਾਤੇ ਇਹੁ ਮਨੁ ਲਾਇਆ ॥ (੧) ਸਤਿਗੁਰੂ ਦੇ ਘਰ ਜੰਮੇ (ਹਾਂ, ਇਸ ਲਈ ਚੁਰਾਸੀ ਦਾ) ਫਿਰਣਾ ਮਿਟਾ ਲਿਆ ਹੈ। (੨–ਜੋ) ਨਾਸ਼ ਤੋਂ ਰਹਿਤ ਵਿਚ ਰੱਤਾ ਹੈ, (ਉਸ ਵਿਚ ਅਸਾਂ) ਇਸ ਮਨ ਨੂੰ ਲਾਯਾ ਹੈ। ਮਨਸਾ ਆਸਾ ਸਬਦਿ ਜਲਾਈ॥ ਗੁਰਮੁਖਿ ਜੋਤਿ ਨਿਰੰਤਰਿ ਪਾਈ ॥ (੩-ਉਸ ਗੁਰੂ ਦੇ) ਸਬਦ ਕਰਕੇ ਆਸਾ ਤੇ ਤ੍ਰਿਸਨ 2 ਸਾੜੀ ਹੈ।(੪) ਗੁਰੂ ਦੇ ਰਾਹੀਂ ਹੀ ਨਿਰੰਤਰੀ ਜੋਤਿ ਪਾਈ ਹੈ 1407000500