ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/665

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ੨੩ ) ਸਦਕਿ त्रिप वॉमपि TU KALANKANAK KE RA ਹੁੰਦਾ ਹੈ, ਅਤੇ (੩) ਇਹ ਕਿਥੇ ਸਮਾਈ (ਕਰਕੇ) ਰਹਿੰਦਾ ਹੈ । ਏਸੁ ਸਬਦ ਕਉ ਜੋ ਅਰਥਾਵੈ ਤਿਸੁ ਗੁਰ ਤਿਲੁ ਨ ਤਮਾਈ ॥ ਜੋ ਮੇਰੇ ਇਸ ਸ਼ਬਦ ਨੂੰ {ਅਰਥਾਵੈ} ਧਾਰਨੀ ਵਿਚ ਲਿਆਵੇਗਾ ਉਸ ਨੂੰ ਮੈਂ ਗੁਰੂ ਕਰਕੇ (ਮੰਨਦਾ ਹਾਂ, ਅਤੇ ਉਸਨੂੰ) ਤਿਲ ਜਿੰਨਾਂ ਵੀ ਤਮਾ ਨਹੀਂ ਹੈ। ਕਿਉ ਤਤੈ ਅਵਿਗਤੈ ਪਾਵੈ ਗੁਰਮੁਖਿ ਲਗੈ ਪਿਆਰੋ ॥ (੪) {ਤਤੈ} ਉਸ ਅਵਗਤ ਸਰੂਪ ਨੂੰ ਕਿਵੇਂ ਪਾਵੇਗਾ? ਇਸ (੪) ਦਾ ਉੱਤਰ ਦੇਂਦੇ ਹਨ) ਗੁਰਾਂ ਦੇ ਰਾਹੀਂ ਪ੍ਰੇਮ ਵਿਚ ਲੱਗੇ (ਤਾਂ ਅਵਗਤ ਨੂੰ ਪਾਵੇਗਾ)। ਆਪੇ ਸੁਰਤਾ ਆਪੇ ਕਰਤਾ ਕਹੁ ਨਾਨਕ ਬੀਚਾਰੋ॥ (ਜੋ) ਆਪੇ {ਸੁਰਤਾ} ਜਾਣਦਾ ਹੈ, ਆਪੇ ਕਰਦਾ ਹੈ, ਸਤਿਗੁਰੂ ਜੀ ਆਖਦੇ ਹਨ (ਉਸਦਾ) ਵੀਚਾਰ ਕਰੋ।ਪਹਲੇ ਤਿੰਨਾਂ ਪ੍ਰਸਨਾ ਦਾ ਉੱਤਰ:- ਹੁਕਮੇ ਆਵੈ ਹੁਕਮੇ ਜਾਵੈ ਹੁਕਮੇ ਰਹੈ ਸਮਾਈ ॥ (੧) ਹੁਕਮ ਵਿਚ ਆਉਂਦਾ ਹੈ, (੨) ਹੁਕਮ ਵਿਚ ਜਾਂਦਾ ਹੈ, ਅਤੇ (੩) ਹੁਕਮ ਵਿਚ ਸਮਾਈ ਕਰ ਰਹਿੰਦਾ ਹੈ। MMMM TO 0000000000000 WAM