ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/666

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਿਧ ਗੋਸਟਿ ( ੨੪) ਸਟੀਕ ਪੂਰੇ ਗੁਰ ਤੇ ਸਾਚੁ ਕਮਾਵੈ ਗਤਿਮਿਤਿ ਸਬਦੇ ਪਾਈ॥੨੨॥ ਪੂਰੇ ਗੁਰਾਂ ਦੇ ਉਪਦੇਸ਼ ਕਰਕੇ ਸੱਚ ਨੂੰ ਕਮਾਵੇ ਤਾਂ ਬ੍ਰਹਮ ਦੀ ਗਤੀ ਤੇ ਮਰਯਾਦਾ ਪਾਈ ਜਾਂਦੀ ਹੈ॥੨੨ ੨੧ ਵੀਂ ਪੌੜੀ ਦੇ ਉੱਤਰ):ਆਦਿ ਕਉ ਬਿਸਮਾਦੁ ਬੀਚਾਰੁ ਕਬੀਅ ਸੁੰਨ ਨਿਰੰਤਰਿਵਾਸੁ ਲੀਆ। (੧) ਆਦ (ਰੂਪ ਪਰਮੇਸਰ) ਦਾ ਵੀਚਾਰ ਅਸਚਰਜ ਕਹੀਦਾ ਹੈ,ਅਤੇ (੨) ਸੁੰਨ ਨੇ {ਨਿਰੰਤਰ} ਸਮਾਨਤਾ ਵਿਚ ਵਾਸਾ ਲਿਆ ਹੋਯਾ ਹੈ। ਅਕਲਪਤ ਮੁਦ੍ਰਾ ਗੁਰ ਗਿਆਨੁ ਬੀਚਾਰੀਅਲੇ ਘਟਿ ਘਟਿ ਸਾਚਾ ਸਰਬ ਜੀਆ॥ (੩) ਕਲਪਨਾ ਤੋਂ ਰਹਿਤ ਹੋਣਾ (ਹੀ) ਗੁਰੂ ਦੇ ਗਿਆਨ ਦੀ ਨਿਸ਼ਾਨੀ ਵੀਚਾਰੀ ਜਾਂਦੀ ਹੈ, (੪) ਸਾਰੇ ਜੀਵਾਂ ਦੇ ਘਟ ਘਟ ਵਿਚ ‘ਸੱਚਾ' ਵੱਸਦਾ ਹੈ, (ਏਹ ਜਾਣ ਲੈਣ ਹੀ ਗਿਆਨ ਹੈ)। ਗੁਰ ਬਚਨੀ ਅਵਿਗਤਿ ਸਮਾਈਐ ਤਤੁ ਨਿਰੰਜਨੁ ਸਹਜਿ ਲਹੈ॥ (੫) ਗੁਰਾਂ ਦੇ ਬਚਨਾਂ ਕਰਕੇ ਅਵਗਤਿ ਸਰੂਪ ਵਿਚ ਸਮਾਈਏ (ਤਾਂ ਕਾਲ ਦਾ ਡੰਡਾ ਸਾੜੀਦਾ ਹੈ, "