ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/668

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਿਧ ਗੋਸਟਿ (੨੬) ਸਟੀਕ ਨਿਰਗੁਣ ਤੇ ਸਰਗੁਣੁ ਥੀਆ॥ ਅਵਗਤ ਰੂਪ ਨਿਰਮਲ ਤੋਂ (ਜੀਵ) ਪੈਦਾ ਹੋਯਾ ਹੈ, (ਉਹ ਕਿਉਂਕਿ ਆਪੇ ਹੀ) ਨਿਰਗੁਣ ਤੋਂ ਸਰਗਨ ਹੋਯਾ ਹੈ। ਸਤਿਗੁਰ ਪਰਚੈ ਪਰਮ ਪਦੁ ਪਾਈਐ ਸਾਚੈ ਸਬਦਿ ਸਮਾਇ ਲੀਆ॥ ซูม ਸਤਿਗੁਰੂ ਦੇ ਉਪਦੇਸ਼ ਵਿਚ (ਮਨ) ਪਰਚੇ, ਤ ਪਰਮਪਦ ਪਾਈਦਾ ਹੈ, (ਕਿਉਂਕਿ ਐਸੇ ਪੁਰਸਾਂ ਨੂੰ) ਸੱਚੇ ਨੇ (ਆਪਨੇ ਵਿਚ) ਸਮਾ ਲਿਆ ਹੈ। ਏਕੇ ਕਉ ਸਚੁ ਏਕਾ ਜਾਣੈ ਹਉਮੈ ਦੂਜਾ ਦੂਰਿ ਕੀਆ॥ (ਜਿਸਨੇ) ਮੈਂ-ਮੇਰੀ (ਰੂਪ) ਦੂਜਾ (ਭਾਉ) ਦੂਰ ਕੀਤਾ ਹੈ, (ਉਹ) ਇਕ ਬ੍ਰਹਮ ਨੂੰ ਨਿਸਚੇ ਕਰਕੇ (ਸਭਨਾਂ ਵਿਚ ਏਕੋ ਹੀ ਜਾਣਦਾ ਹੈ। ਸੋ ਜੋਗੀ ਗੁਰ ਸਬਦੁ ਪਛਾਣੈ ਅੰਤਰਿ ਕਮਲੁ ਪ੍ਰਗਾਸੁ ਥੀਆ (ਜੋ) ਗੁਰੂ ਦੇ ਸ਼ਬਦ ਨੂੰ ਪਛਾਣਦਾ ਹੈ, ਅਤੇ (ਜਿਸ) ਹਿਰਦੇ ਵਿਚਲੇ ਕਮਲ ਨੂੰ {ਪੁਗਾਸੁ} ਗਿਆਨ ਹੋਯਾ ਹੈ, ਉਹ ਜੋਗੀ ਹੈ। ਜੀਵਤੁ ਮਰੈ ਤਾ ਸਭੁ ਕਿਛੁ ਸੂਝੈ