ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਸਟੀਕ ਸਿਧ ਗੋਸਟਿ ( ੩੪) ਨਾਨਕ ਨਾਮਿ ਰਤੇ ਸਦਾ ਸੁਖੁ ਹੋਇ॥੩੨॥ ਨਾਮ ਵਿਚ ਰਤੇ (ਗਿਆਂ) ਤਿੰਨਾਂ ਲੋਕਾਂ ਦੀ ਸੋਝੀ ਹੋ ਜਾਂਦੀ ਹੈ। ਸਤਿਗੁਰੂ ਜੀ (ਆਖਦੇ ਹਨ) ਨਾਮ ਵਿਚ ਰਸ ਗਿਆਂ ਹੀ ਆਤਮ ਸੁਖ ਹੁੰਦਾ ਹੈ॥੩੨॥ ਨਾਮਿ ਰਤੇ ਸਿਧ ਗੋਸਟਿ ਹੋਇ॥ ਨਾਮ ਰਤੇ ਸਦਾ ਤਪੁ ਹੋਇ॥ ਨਾਮ ਦੇ ਪ੍ਰੇਮ ਕਰਕੇ ਹੀ ਸਿਧ (ਸਰੂਪ ਵਾਹਿਗੁਰੂ ਨਾਲ) {ਗੋਸਟ} ਮਿਲਾਪ ਹੁੰਦਾ ਹੈ।ਨਾਮ ਦੇ ਪ੍ਰੇਮ ਕਰਕੇ (ਹੀ {ਸਦਾ ਤਪ} ਅਖੰਡ ਤਪ ਹੁੰਦਾ ਹੈ। ਨਾਮਿ ਰਤੇ ਸਚੁ ਕਰਣੀ ਸਾਰੁ॥ ਨਾਮਿ ਰਤੇ ਗੁਣ ਗਿਆਨ ਬੀਚਾਰੁ॥ (ਜੋ) ਨਾਮ ਵਿਚ ਰਤੇ (ਹਨ, ਉਨਾਂ ਦੀ) ਕਰਣੀ ਸੱਚੀ ਤੇ ਸ੍ਰੇਸ਼ਟ ਹੈ।(ਜੋ) ਨਾਮ ਵਿਚ ਰਤੇ (ਹਨ, ਉਨ੍ਹਾਂ ਨੇ) ਗੁਣਾਂ Z ਦਾ ਵਿਚਾਰ ਜਾਣਿਆ ਹੈ। ਬਿਨੁ ਨਾਵੈ ਬੋਲੈ ਸਭੁ ਵੇਕਾਰੁ॥ ਨਾਨਕ ਨਾਮਿ ਰਤੇ ਤਿਨ ਕਉ ਜੈਕਾਰੁ॥੩੩॥ ਨਾਮ ਤੋਂ ਬਿਨਾਂ (ਜੋ ਹੋਰ) ਬੋਲਣਾ ਹੈ, ਸਭ ਨਿਕੰਮ ਹੈ। ਸਤਿਗੁਰੂ ਜੀ (ਆਖਦੇ ਹਨ ਜੋ) ਨਾਮ ਵਿਚ ਰਤੇ ਹੋਏ ਹਨ, ਉਨਾਂ ਨੂੰ ਨਮਸਕਾਰ ਹੈ॥ ੩੩॥ ਪੂਰੇ ਗੁਰ ਤੇ ਨਾਮੁ ਪਾਇਆ ਜਾਇ॥ 0000