ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੭ ) ਉਸਦਾ) ਆਸਣ (ਹਰੇਕ) ਲੋਕ (ਵਿਚ ਹੈ, ਅਤੇ ਹਰੇਕ) ਲੋਕ (ਵਿਚ ਹੀ ਉਸਦਾ) ਭੰਡਾਰਾ ਹੈ । (ਉਸ) ਜੋ ਕੁਝ (ਕਿਸੇ ਨੂੰ ਹੋਣਾ ਹੈ, ਆਪਣੇ ਭੰਡਾਰੇ ਵਿਚ) ਇਕੋ ਵੇਰੀ ਪਾ ਦਿੱਤਾ ਹੈ, (ਸਾਰੇ ਉਸੇ ਦੇ ਭੰਡਾਰੇ ਵਿਚੋਂ ਆਪੋ ਆਪਣੇ ਭਾਗ ਲੈਕੇ ਛਕ ਰਹੇ ਹਨ) । ਕਰਿ ਕਰਿ ਵੇਖੈ ਸਿਰਜਣ ਹਾਰੁ ॥ ਨਾਨਕ ਸਚੇ ਕੀ ਸਾਚੀ ਕਾਰ ॥ (ਉਹ) ਸਿਰਜਣਹਾਰ (ਸਭਨਾਂ ਨੂੰ) ਬਣਾ ਬਣਾ ਕੇ ਵੇਖਦਾ ਹੈ, ਸਤਿਗੁਰੂ ਜੀ (ਆਖਦੇ ਹਨ ਉਸ) ਸੱਚੇ ਦੀ (ਸਾਰੀ) ਕਾਰ , ਸੱਚੀ ਹੈ ! ਆਦੇਸੁ ਤਿਮੈ ਆਦੇਸੁ ॥ ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੩੧ ॥ (ਅਰਥ ਹੋ ਚੁਕਾ ਹੈ) । ਪ੍ਰਸ਼ਨ:-ਤੁਹਾਡੇ ਨਾਥ ਕੋਲ ਪੁੱਜਣ ਦਾ ਰਸਤਾ ਕੇਹੜਾ ਹੈ ? ਉੱਤਰ ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖਵੀਸ ਇਕ ਜੀਭ [9] ਤੋਂ ਲੱਖ (ਜੀਭ ਹੋ ਜਾਵੇ, ਅਤੇ ਫਿਰ) ਲਖ (ਤੋਂ ਭੀ) ਵੀਹ ਲੱਖ ਹੋ ਜਾਵੇ । ਲਖੁ ਲਖੁ ਗੇੜਾ ਆਖੀਅਹਿ ਏਕੁਨਾਮੁਜਗਦੀਸ॥ (ਫਿਰ ਹਰ) ਇਕ (ਜੀਭ ਨਾਲ) ਜਗਦੀਸ਼ ਜਗਤ ਦੇ ਮਾਲਕ ਦਾ ਨਾਮ ਲੱਖ ਲੱਖ ਗੇੜਾ ਵੇਰਾਂ ਆਖੀਏ।

  • ਧਰਤੀ ਦੇਗ ਮਿਲੈ ਇਕ ਵੇਰਾ ਭਾਗ ਤੇਰਾ ਭੰਡਾਰੀ ।