ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਸਿਧ ਗੋਸਟਿ (੩੮) ਸਟੀਕ ਗੁਰਬਾਣੀ ਕਰਕੇ (ਮਨ) ਰਾਮ ਨਾਮ ਦੇ ਰੰਗ ਵਿਚ ਰੰਗਿਆ ਜਾਂਦਾ ਹੈ। ਸਤਿਗੁਰੂ ਜੀ (ਆਖਦੇ ਹਨ) ਗੁਰਬਾਣੀ ਕਰਕੇ ਵਾਹਿਗੁਰੂ ਨੂੰ ਪਛਾਣਿਆ ਹੈ॥੩੭॥ ਬਿਨੁ ਗੁਰ ਭਰਮੈ ਆਵੈ ਜਾਇ॥ ਬਿਨੁ ਗੁਰ ਘਾਲ ਨ ਪਵਈ ਥਾਇ॥ ਗੁਰੂ ਤੋਂ ਬਿਨਾਂ (ਜੀਵ) ਭਰਮ ਕਰਕੇ ਜੰਮਦਾ ਤੇ ਮਰਦਾ ਹੈ। ਗੁਰੂ ਤੋਂ ਹੀਣੇ (ਜੀਵ ਦੀ) ਕਮਾਈ ਥਾਂ ਨਹੀਂ ਪੈਂਦੀ। ਬਿਨੁ ਗੁਰ ਮਨੂਆ ਅਤਿ ਡੋਲਾਇ॥ ਬਿਨੁ ਗੁਰ ਤ੍ਰਿਪਤਿ ਨਹੀ ਬਿਖੁ ਖਾਇ॥ ਤੋਂ ਬਿਨਾਂ ਮਨ ਬਹੁਤ ਡੋਲਦਾ ਰਹਿੰਦਾ ਹੈ। ਗੁਰੂ ਤੋਂ ਹੀਣਾ (ਵਿਸ਼ੈ ਰੂਪ) ਜ਼ੈਹਰ ਖਾਂਦਿਆਂ ਰੱਜਦਾ ਨਹੀਂ ਹੈ। ਗੁਰੂ ਬਿਨੁ ਗੁਰ ਬਿਸੀਅਰੁ ਡਸੈ ਮਰਿ ਵਾਟੁ॥ ਨਾਨਕ ਗੁਰ ਬਿਨੁ ਘਾਟੇ ਘਾਟ॥੩੮॥ ਗੁਰੂ ਤੋਂ ਹੀਣੇ ਨੂੰ ਮਰਣ ਮਗਰੋਂ (ਜਮ) ਮਾਰਗ ਹਨ) ਜ਼ੈਹਰੀਲੇ ਸੱਪ ਲੜਦੇ ਹਨ। ਸਤਿਗੁਰੂ ਜੀ (ਆਖਦੇ ਵਿਚ ਗੁਰੂ ਤੋਂ ਹੀਣੇ ਨੂੰ ਘਾਟਾ ਹੀ ਘਾਟਾ ਹੈ॥੩੮॥ ਜਿਸੁ ਗੁਰੁ ਮਿਲੈ ਤਿਸੁ ਪਾਰਿ ਉਤਾਰੈ॥ ਅਵਗੁਣ ਮੇਟੈ ਗੁਣਿ ਨਿਸਤਾਰੈ॥ ਜਿਸਨੂੰ ਗੁਰੂ ਮਿਲੇਗਾ, ਉਸਨੂੰ ਪਾਰ ਉਤਾਰੇਗਾ।