ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਸਿਧ ਗੋਸਟਿ ( 80) ਸਟੀਕ ਰਾਵਨ ਨੂੰ ਮਾਰਿਆ ਹੈ।(ਜਿਸਨੇ) ਗੁਰ {ਪਰਚਾਇਣੁ} ਉਪਦੇਸ ਰੂਪ ਬਭੀਖਣ ਤੋਂ ਭੇਦ ਨੂੰ ਪਾਯਾ ਹੈ। ਗੁਰਮੁਖਿ ਸਾਇਰਿ ਪਾਹਣ ਤਾਰੇ॥ ਗੁਰਮੁਖਿ ਕੋਟਿ ਤੇਤੀਸ ਉਧਾਰੇ॥੪੦॥ {ਗੁਰਮੁਖਿ ਸਤਿਗੁਰੂ ਨੇ (ਸੰਸਾਰ) ਸਮੁੰਦਰ ਤੋਂ ਪੱਥਰ (ਵਰਗੇ ਕਠੋਰ ਪਾਪੀ) ਤਰੇ ਹਨ। ਸਤਿਗੁਰੂ ਨੇ ਤੇਤੀ ਲੋੜ (ਜੀਵ) ਉਧਾਰੇ ਹਨ, (ਭਾਵ ਬੇਅੰਤ ਤਾਰੇ ਹਨ॥੪੦॥ ਗੁਰਮੁਖਿ ਚੂਕੈ ਆਵਣ ਜਾਣੁ॥ ਗੁਰਮੁਖਿ ਦਰਗਹ ਪਾਵੈ ਮਾਣੁ॥ ਗੁਰ ਸਿਖਾਂ ਦਾ ਜੰਮਣਾ ਮਰਣਾ ਚੁਕ ਜਾਂਦਾ ਹੈ ਗੁਰਸਿਖ ਦਰਗਾਹ ਵਿਚ ਮਾਣ ਪਾਂਦੇ ਹਨ। ਗੁਰਮੁਖਿ ਖੋਟੇ ਖਰੇ ਪਛਾਣੁ॥ ਗੁਰਮੁਖਿ ਲਾਗੈ ਸਹਜਿ ਧਿਆਨੁ॥ ਗੁਰਮੁਖ ਨੇ ਬੁਰੇ ਭਲੇ (ਕਰਮ) ਦੀ ਪਛਾਣ ਕੀਤੀ ਹੈ। ਗੁਰਮੁਖਾਂ ਦਾ ਬ੍ਰਹਮ ਵਿਚ ਧਿਆਨ ਲਗਾ (ਹੋਯਾ) ਹੈ। ਗੁਰਮੁਖਿ ਦਰਗਹ ਸਿਫਤਿ ਸਮਾਇ॥ ਨਾਨਕ ਗੁਰਮੁਖਿ ਬੰਧੁ ਨ ਪਾਇ॥੪੧॥ ਗੁਰਮੁਖ ਦੀ ਸਿਫਤੀ ਦੀ ਦਰਗਾਹ ਵਿਚ ਸਮਾਈ (ਹੁੰਦੀ) ਹੈ। ਸਤਿਗੁਰੂ ਜੀ (ਆਖਦੇ ਹਨ,) ਗੁਰਮੁਖਾਂ ਨੇ ਕਿਤੇ ਭੀ) ਰੋਕ ਨਹੀਂ ਪਾਈ ਹੈ॥੪੧॥