ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੮) ਏਤੁਰਾਹਿ ਪਤਿਪਵੜੀਆ ਚੜੀਐਹੋਇਇਕੀਸ॥ (ਮੇਰੇ) ਪਤੀ ਨੂੰ ਮਿਲਣ ਦਾ) ਏਹ ਰਾਹੁ ਹੈ (ਇਨਾਂ) ਪੌੜੀਆਂ ਤੇ ਚੜੀਏ (ਤਦ ਉਸ) ‘ਇਕ * ਈਸਰ ਨਾਲ ਮੇਲ) ਹੋ ਜਾਂਦਾ ਹੈ । ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ ॥ ਜੋ ਆਕਾਸ਼ ਵਿਚ ਉੱਡਣ ਵਾਲੇ ਪੰਛੀਆਂ ਦੀਆਂ ਗੱਲਾਂ ਸੁਣਕੇ ਕੀੜਿਆਂ ਨੂੰ ਭੀ ਰੀਸ ਆਈ (ਕਿ ਅਸੀਂ ਭੀ ਅਕਾਸ਼ ਦੇ ਅਨੰਦ ਨੂੰ ਮਾਣਨ ਵਾਸਤੇ ਉੱਡੀਏ, ਉਹ ਭੀ ਉੱਡਣ ਲੱਗੇ ਪਰ ਮੂਧੜੇ ਮੂੰਹ ਡਿੱਗੇ । ਇਵੇਂ) [ਅਕਾਸ] ਬਹਮ ਗਿਆਨੀ ਦੇ (ਤਾਪ) ਦੀਆਂ ਗੱਲਾ ਸੁਣਕੇ [ਕੀਟ ਨੀਚ ਕਰਮਾਂ ਵਾਲੇ ਪੁਰਸ਼ਾਂ ਨੂੰ ਭੀ ਬ੍ਰਹਮ ਗਿਆਨੀ ਦੀ ਰੀਸ ਆਈ। (ਪਰ):ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ॥੩੨॥ ਸਤਿਗੁਰੂ ਜੀ (ਆਖਦੇ ਹਨ, ਉਨ੍ਹਾਂ ਸੰਤਾਂ ਨੇ ਤਾਂ) ਨਦਰੀ ਵਾਹਿਗੁਰੂ ਨੂੰ ਪਾ ਲਿਆ ਹੈ ਅਤੇ ਉਹ) ਝੂਠੇ ਝੂਠੀਆਂ ਗੈਸਾਂ ਹੀ ਮਾਰਦੇ ਰਹੇ ਹਨ) ॥੩੨ ॥ ਪ੍ਰਸ਼ਨ:-ਜੀਵ ਭੀ ਕੁਝ ਕਰ ਸਕਦਾ ਹੈ, ਜਾ ਸਭ ਕੁਝ ਕਰਤਾਰ ਦੀ ਮੇਹਰ ਨਾਲ ਹੁੰਦਾ ਹੈ ? ਉੱਤਰ ਆਖਣਿ ਜੋਰੁ ਚੁਪੈ ਨਹ ਜੋਰੁ ॥ ਜੋਰੁ ਨ ਮੰਗਣਿ ਦੇਣਿ ਨ ਜੋਰੁ ॥ (ਜੀਵ ਕੋਲ) ਬੋਲਣ ਦਾ (ਭੀ) ਜੋਰ ਨਹੀਂ ਅਤੇ ਚੁੱਪ ਕਰਨ

  • ਈਸਰ ਦੇ ਨਾਲ ਇਕ ਵਿਸ਼ੇਸ਼ਣ ਲਾਉਣ ਦਾ ਕਾਰਣ ਏਹ ਹੈ, ਕਿ ਪੰਜਾਂ ਈਸਰਾਂ ਵਿਚ ਅਤੀ ਵਿਆਪਤੀ ਨ ਹੋ ਜਾਵੇ ।