(੪੮) ਸਟੀਕ ਸਿਧ ਗੋਸਟਿ ਦੂਜਾ ਜਾਇ ਇਕਤੁ ਘਰਿ ਆਨੈ॥ (ਜਦ ਉਸ ਨਾਮ ਵਿਚ) ਮਨ ਮੰਨੇ (ਤਾਂ) ਦੂਈ (ਮਿਟ) ਜਾਏਗੀ, ਹਿਰਦੇ ਵਿਚ ਏਕਤਾ ਆ ਜਾਏਗੀ, (ਫਿਰ) ਤਤੋ ਬ੍ਰਹਮ ਨਾਲ {ਤਤੁ} ਜੀਵ ਮਿਲ ਜਾਏਗਾ। ਇਸਦਾ ਭਾਵ ਇਉਂ ਹੈ, ਕਿ ਭਾਗ ਤਿਆਗ ਲਖਣਾ ਕਰਕੇ ਵਾਚ ਰੂਪ [ ਕਹਿਣ ਮਾਤ੍ਰ ] ਦੂਈ ਤੋਂ ਨਜਰ ਉੱਠ ਜਾਏਗੀ, ‘ਲੱਖ ਰੂਪ ਏਕਤਾ ਮਨ ਵਿਚ ਆ ਜਾਏਗੀ, ਅਰਥਾਤ ਚਰਮ ਦ੍ਰਿਸਟੀ ਮਿਟਾਕੇ ਬ੍ਰਹਮ ਦ੍ਰਿਸਟੀ ਪ੍ਰਗਟ ਹੋਵੇ ਤਾਂ ਫਿਰ ਤੱਤ੍ਰ ਨਾਲ ਤੱਤ੍ਰ ਮਿਲ ਜਾਏਗਾ। ਪੁਸਨ-ਉਹ ਏਕਤਾ ਕੀ ਵਸਤੂ ਹੈ? ਉੱਤਰघेलै ਪਵਨਾ ਗਗਨੁ ਗਰਜੈ॥ ਨਾਨਕ ਨਿਹਚਲੁ ਮਿਲਣੁ ਸਹਜੈ॥੫੦॥ (ਜਿਸ ਸੱਤਾ ਕਰਕੇ) ਪਵਨ {ਬੋਲੈ*} ਚੱਲਦੀ ਹੈ, ਅਤੇ ਅਕਾਸ ਗਰਜਦਾ ਹੈ, ( ਅਰਥਾਤ ਉਹ ਇਕ ਸੱਤਾ ਹੈ, ਪਵਨ ਨੂੰ ਹਿਲਾਂਦੀ ਤੇ ਅਕਾਸ ਨੂੰ ਗਰਜਾਂਦੀ ਹੈ, ਪਦਾਰਥ ਹਨ, ਗੁਣ ਦੋ ਹਨ, ਪਰ ਸੱਤਾ ਇਕ ਹੈ, “ਅਕਾਸ਼ ਤੇ ‘ਗਰਜਨਾ’ ਦੂਈ ਰੂਪ ਹੈ। ਇਵੇਂ ਹੀ “ਪਵਨ ਤੇ ‘ਹਿਲਨਾ
- ਕਈ ਗਿਆਨੀ ‘ਬੋਲੈ’ ਦਾ ਅਰਬ ‘ਬੋਲਦੀ ਕਰਦੇ ਹਨ,
ਪਰ ਏਹ ਦਰੁਸਤ ਨਹੀਂ ਕਿਉਂਕਿ ਪਵਨ ਦਾ ਲੱਛਣ ਕੀਤਾ ਜਾਂਦਾ ਹੈ; ‘ਸਪਰਸ ਵਾਨ ਵਾਯੂ' ਅਤੇ ‘ਸਬਦ ਗੁਣਕ ਅਕਾਸ ਅਕਾਸ ਦਾ ਗੁਣ ਸਬਦ ਕਿਹਾ ਹੈ, ਜੋ ਪਵਨ ਦੇ ਸੰਜੋਗ ਕਰਕੇ ਪ੍ਰਗਟ ਹੁੰਦਾ ਹੈ। ਜੈਸਾ ਕਿ ਪਵਨਦੇ ਬੇਗ ਨਾਲ ਦਰਖਤ ਦੇ ਪੱਤੇ ਅਕਾਸ ਵਿਚ