ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਸਿਧ ਗੋਸਟਿ ( ੫੨) ਸਟੀਕ ਹੋ ਰਿਹਾ ਹੈ। ਗੁਪਤੀ ਬਾਣੀ ਪਰਗਟੁ ਹੋਇ 11 ਨਾਨਕ ਪਰਖਿ ਲਏ ਸਚੁ ਸੋਇ॥੫੩॥ (ਜਿਸਨੂੰ) ਗੁਪਤ ਬਾਣੀ ਪ੍ਰਗਟ ਹੋਈ ਹੈ। ਸਤਿਗੁਰੂ ਜੀ (ਕਹਿੰਦੇ ਹਨ) ਉਸਨੇ ਸੱਚ ਨੂੰ ਪਰਖਕੇ (ਪ੍ਰਾਪਤ ਕਰ ਲਿਆ ਹੈ॥੫੩॥ ਸਹਜ ਭਾਇ ਮਿਲੀਐ ਸੁਖੁ ਹੋਵੈ॥ ਗੁਰਮੁਖਿ ਜਾਗੈ ਨੀਦ ਨ ਸੋਵੈ॥ ਸ਼ਾਂਤੀ ਸੁਭਾਵ ਵਿਚ ਮਿਲੀਏ ਤਾਂ ਸੁਖ ਹੁੰਦਾ ਹੈ। ਗੁਰਮੁਖ (ਗਿਆਨ ਵਿਚ) ਜਾਗਦੇ ਹਨ, (ਕਦੇ ਭੀ ਮੋਹ ਨੀਂਦ ਵਿਚ ਸੌਂਦੇ ਨਹੀਂ ਹਨ। ਸੁੰਨ ਸਬਦੁ ਅਪਰੰਪਰਿ ਧਾਰੈ॥ ਕਹਤੇ ਮੁਕਤੁ ਸਬਦਿ ਨਿਸਤਾਰੈ॥ (ਜੋ) ਅਫੁਰ {ਅਪਰੰਪਰਿ} ਪ੍ਰਮਾਤਮਾਂ ਦੇ {ਸ਼ਬਦ - ਨਾਮ ਨੂੰ (ਹਿਰਦੇ ਵਿਚ) ਧਾਰਦੇ ਹਨ, ਅਤੇ {ਕਹਤੇ ਸਿਮਰਦੇ ਹਨ, (ਉਹ ਆਪ) ਮੁਕਤ ਰੂਪ ਹਨ ਤੇ ਉਪਦੋਸ਼ ਦੇਕੇ (ਹੋਰਨਾਂ ਨੂੰ) ਤਾਰਦੇ ਹਨ। ਗੁਰਿ ਕੀ ਦੀਖਿਆ ਸੇ ਸਚਿ ਰਾਤੇ॥ ਨਾਨਕ ਆਪੁ ਗਵਾਇ ਮਿਲਣ ਨਹੀ ਭਾਤੇ।੫੪ ਗੁਰਾਂ ਦੀ ਸਿਖ੍ਯਾ ਕਰਕੇ (ਜੋ) ਸੱਚ ਵਿਚ ਰਤੇ ਹਨ