ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/699

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਿਧ ਗੋਸਟਿ ( ੫੭) ਆਪੇ ਦਾਨਾ ਆਪੇ ਬੀਨਾ ਪੂਰੈ ਭਾਗਿ ਸਮਾਏ॥੫੮॥ ਸਟੀਕ (ਜੋ) ਆਪੇ ਦਾਨਾ ਹੈ, ਆਪੇ ਬੀਨਾ ਹੈ, (ਉਸ ਵਿਚ) ਪਰ ਭਾਗਾਂ ਕਰਕੇ ਸਮਾਵੇ (ਤਾਂ ਮਨ ਦੀ ਚੰਚਲਤਾ ਮਿਲ ਜਾਂਦੀ ਹੈ)॥੫੮॥ ਸੁ ਸਬਦ ਕਉ ਨਿਰੰਤਰਿ ਵਾਸੁ ਅਲਖੰ ਜਹ ਦੇਖਾ ਤਹ ਸੋਈ॥ (ਪਹਿਲੇ ਦਾ ਉੱਤਰ)-ਉਸ ਬ੍ਰਹਮ ਦਾ (ਸਭਨਾਂ ਵਿਚ) ਇਕ ਰਸ (ਅਲਖੰ} ਗੁਪਤ ਵਾਸਾ ਹੈ, (ਕਿਉਂਕਿ ਮੈਂ) ਜਿਥੇ ਵੇਖਦਾ ਹਾਂ, ਉਥੇ ਹੀ ਓਹੀ ਹੈ। ਪਵਨ ਕਾ ਵਾਸਾ ਸੁੰਨ ਨਿਵਾਸਾ ਅਕਲ ਕਲਾ ਧਰ ਸੋਈ॥ (ਤੀਜੇ ਦਾ ਉੱਤਰ—ਜਿਸ) ਪ੍ਰਾਣ ਦਾ (ਦੇਹ ਵਿਚ) ਵਾਸਾ ਹੈ, ਸੁੰਨ (ਉਸਦਾ) ਨਿਵਾਸ ਸਥਾਨ ਹੈ, ਅਤੇ (ਉਸ) ਅਕਲ (ਨੇ ਆਪਨੀ) ਕਲਾ (ਕਰਕੇ ਪਵਨ ਨੂੰ) ਟਿਕਾਯਾ ਹੈ। (ਪ੍ਰਸ਼ਨ-ਤਪਾ ਜੀ! ਤੁਸਾਂ ਤਾਂ ਡਿਠਾ ਹੈ ਜੋ ਬ੍ਰਹਮ ਗੁਪਤ ਵਸਦਾ ਹੈ, ਪਰ ਜੀਵ ਨੂੰ ਕਿਵੇਂ ਪ੍ਰਤੀਤ ਹੋਵੇਗਾ। ਉੱਤਰ)— ਨਦਰਿ ਕਰੇ ਸਬਦੁ ਘਟ ਮਹਿ ਵਸੈ ਵਿਚਹੁ ਭਰਮੁ ਗਵਾਏ