ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਜੇ [ਚੁਪੈ] ਮੋਨ ਧਾਰਕੇ [ਲਿਵਤਾਰ] ਅਖੰਡ ਸਮਾਧੀ (ਭੀ) ਲਾ ਰਹੀਏ, (ਤਾਂ ਭੀ ਮਨ ਨੂੰ) [ਚੁਪ] ਸਾਂਤਿ (ਪ੍ਰਾਪਤ) ਨਹੀਂ ਹੁੰਦੀ।
ਭੁਖਿਆ ਭੁਖ ਨ ਉਤਰੀ
ਜੇ ਬੰਨਾ ਪੁਰੀਆ ਭਾਰ॥
ਜੇਕਰ (ਸਾਰੇ) {ਪੁਰੀਆ ਲੋਕਾਂ ਦੇ ਪਦਾਰਥਾਂ ਦੇ) ਭਾਰ ਬੰਨ੍ਹ ਲਈਏ, ਤਾਂ ਭੀ ਮਨ ਦੇ ਭੁੱਖਿਆਂ ਦੀ ਭੁਖ ਦੂਰ ਨਹੀਂ ਹੁੰਦੀ। (ਅਰਥਾਤ ਜਿਵੇਂ ਪਦਾਰਥਾਂ ਦੀ ਪ੍ਰਾਪਤੀ ਪਦਾਰਥਾਂ ਦੀ ਭੁੱਖ ਨਹੀਂ ਮਿਟਾ ਸਕਦੀ ਭੁੱਖ ਤਾਂ ਸੰਤੋਖ ਨਾਲ ਮਿੱਟਦੀ ਹੈ। ਇਵੇਂ ਹੀ ਮੌਨ ਦਾ ਧਾਰਨਾ ਸ਼ਾਂਤੀ ਦਾ ਸਾਧਨ ਨਹੀਂ, ਸ਼ਾਂਤੀ ਦਾ ਹੇਤੁ ਤਾਂ ਮਨ ਦਾ ਮਰਨਾ ਹੈ, ਜੋ ਮਨ ਨਾਮ ਜਪੇ ਤੋਂ ਬਿਨਾਂ ਮਰਦਾ ਨਹੀਂ।
- ਸੋਚਿ ਦਾ ਅਰਥ 'ਪਵਿਤਰਤਾ ਭੀ ਕਰਦੇ ਹਨ।