ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/70

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੯ ) ਦਾ (ਭੀ) ਜੋਰ ਨਹੀਂ ਹੈ। 1 ਮੰਗਣ ਦਾ ਜੋਰ (ਜੀਵ ਕੋਲ) ਨਹੀਂ ਅਤੇ ਦੇਣ ਦਾ (ਭੀ ਜੀਵ ਕੋਲ) ਜੋਰ ਨਹੀਂ ਹੈ । ਜੋਰੁ ਨ ਜੀਵਣਿ ਮਰਣਿ ਨਹ ਜੋਰੁ ॥ ਜੋਰੁ ਨ ਰਾਜਿ ਮਾਲਿ ਮਨਿ ਸੋਰੁ ॥ ਜੀਉਂਦੇ ਰਹਿਣ ਦਾ ਭੀ ਜੀਵ ਕੋਲ) ਜੋਰ ਨਹੀਂ, ਅਤੇ | ਮਰਣ ਦਾ (ਭੀ ਇਸ ਵਿਚ) ਜੋਰ ਨਹੀਂ ਹੈ । ਰਾਜ ਦੇ ਮਾਲ (ਅਤੇ) - ਮਨ ਦੇ [ਸੋਰ) ਸੰਕਲਪ (ਕਰਨ ਦਾ ਭੀ ਜੀਵ ਕੋਲ) ਜੋਰ ਨਹੀਂ ਹੈ । ਜੋਰੁ ਨ ਸੁਰਤੀ ਗਿਆਨਿ ਵੀਚਾਰਿ ॥ ਜੋਰੁ ਨ ਜੁਗਤੀ ਛੁਟੈ ਸੰਸਾਰੁ ॥ ( ਸੁਰਤੀ = ਸ਼ਤੀ] ਵੇਦਾਂ ਦੇ ਗਿਆਨ ਦੀ ਵਿਚਾਰ ਦਾ (ਭੀ ਇਸ · ਵਿਚ) ਜੋਰ ਨਹੀਂ ਹੈ। ਸੰਸਾਰ ਤੋਂ ਛੁਟਕਾਰੇ ਦੀ ਜੁਗਤੀ ਵਿਚ ਲਗ ਜਾਣ ਦਾ ਭੀ ਇਸ ਵਿਚ) ਜੋਰ ਨਹੀਂ ਹੈ। ਜਿਸੁ ਹਥਿ ਜੋਰੁ ਕਰਿ ਵੇਖੈ ਸੋਇ ॥ ਨਾਨਕ ਉਤਮੁ ਨੀਚੁ ਨ ਕੋਇ ॥੩੩॥ ਜਿਸ ਦੇ ਹੱਥ ਵਿਚ (ਸਭਨਾਂ ਦਾ) ਜੋਰ ਹੈ, ਜਿਸ ਉਤੇ ਉਹ ਆਪਣੀ ਮੇਹਰ) ਕਰਦਾ ਹੈ, ਓਹੀ (ਉਸ ਦੇ ਸਰੂਪ ਨੂੰ) ਵੇਖਦਾ ਹੈ । ਸਤਿਗੁਰੂ ਜੀ (ਆਖਦੇ ਹਨ, ਉਹ ਮੇਹਰ ਕਰਨ ਲੱਗਾ) ‘ਉੱਤਮ' ਤੇ 'ਨੀਚ' (ਦੀ) ਕੋਈ (ਵੀਚਾਰ) ਨਹੀਂ ਕਰਦਾ । (ਕੇਵਲ ਪ੍ਰੇਮ ਦੀ ਪਰਖ ਕਰਕੇ ਪ੍ਰਸੰਨ ਹੋਕੇ ਮੇਹਰ ਕਰਦਾ ਹੈ, ਉਚ ਨੀਚਤਾ ਵੇਖਕੇ ਖੁਸ਼ ਜਾਂ ਨਰਾਜ ਨਹੀਂ ਹੁੰਦਾ) ॥: ੩ ॥ ਪ੍ਰਸ਼ਨ:- ਗੁਰੁ ਜੀ ! ਜਦ ਮੇਹਰ ਹੁੰਦੀ ਹੈ, ਅਤੇ ਜੀਵ ਸਿਮਰਣ ਵਿਚ ਜੁੜਦਾ ਹੈ, ਤਦ ਉਸਨੂੰ ਕੁਝ ਅਨੰਦ ਭੀ ਪ੍ਰਾਪਤ ਹੁੰਦਾ