ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਸਿਧ ਗੋਸਿਧਿ ( ੫੮) ਸਟੀਕ (ਗੁਰੂ) ਕ੍ਰਿਪਾ ਦ੍ਰਿਸ਼ਟੀ ਕਰੇ ਅਤੇ (ਜੀਵ ਦੇ) ਅੰਦਰੋਂ ਭਰਮ ਦੂਰ ਹੋ ਜਾਵੇ ਤਾਂ ਇਸਨੂੰ ਪ੍ਰਤੀਤ ਹੋਵੇਗਾ ਕਿ ਬਹੁਮ ਹਿਰਦੇ ਵਿਚ ਵੱਸਦਾ ਹੈ। ਪ੍ਰਸ਼ਨ-ਭਰਮ ਕਿਵੇਂ ਦੂਰ ਹੋਵੇਗਾ? ਤਨੁ ਮਨੁ ਨਿਰਮਲੁ ਨਿਰਮਲ ਬਾਣੀ ਨਾਮੁ ਮੰਨਿ ਵਸਾਏ॥ (ਜਦ ਗੁਰਾਂ ਦੀ) ਪਵਿਤ੍ਰ ਬਾਣੀ ਤੇ ਨਾਮ ਨੂੰ ਮਨ ਵਿਚ ਵਸਾਏਗਾ। (ਤਾਂ) ਮਨ ਤਨ ਨਿਰਮਲ (ਹੋ ਜਾਏਗਾ, ਅਰਥਾਤ ਭਰਮ ਮਿਟ ਜਾਏਗਾ)। ਸਬਦਿ ਗੁਰੂ ਭਵ ਸਾਗਰ ਤਰੀਐ ਇਤ ਉਤ ਏਕੋ ਜਾਣੈ॥ (ਦੂਜੇ ਦਾ ਉੱਤਰ)—ਗੁਰੂ ਦੇ ਉਪਦੇਸ਼ ਕਰਕੇ ਇਧਰ ਉਧਰ ਇਕੋ ਨੂੰ ਜਾਣੇ (ਤਾਂ) ਸੰਸਾਰ ਸਮੁੰਦਰ ਤੋਂ ਤਰੀਦਾ ਹੈ। ਚਿਹਨੁ ਵਰਨੁ ਨਹੀ ਛਾਇਆ ਮਾਇਆ ਨਾਨਕ ਸਬਦੁ ਪਛਾਣੈ॥੫੯॥ ਵਰਨ ਸਤਿਗੁਰੂ ਜੀ (ਪੰਜਵੇਂ ਦਾ ਉਤਰ ਦੇਂਦੇ ਹਨ-ਜੀਵ ਗੁਰ ਸਬਦ ਨੂੰ (ਸੱਤ ਕਰਕੇ) ਪਛਾਣੇ (ਤਾਂ ਜਿਸਦਾ) ਵ ਚਿੰਨ੍ਹ ਨਹੀਂ ਅਤੇ ਮਾਯਾ ਅਵਿਦਯਾ (ਤੋਂ ਰਹਿਤ ਹੈ, ਉਹ ਅਪਨਾ ਆਪ ਲਖਵਾਏਗਾ॥੫੯॥ ਪ੍ਰਸ਼ਨ-ਗੁਰੁ ਜੀ | ਪਵਨ ਦਾ ਭੋਜਨ ਕੀ ਹੈ?