ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਸਟੀਕ ਜਦ ਇੜਾ, ਪਿੰਗਲਾ, ਸੁਖਮਨਾ (ਅਥਵਾ-ਰਜੋ, ਤਮੋ ਸਤੋ) ਦਾ ਭੇਦ ਜਾਣੇਗਾ (ਤਾਂ) ਅਲਖ ਨੂੰ ਆਪੇ ਹੀ ਜਾਣ ਲਏਗਾ। ਨਾਨਕ ਤਿਹੁ ਤੇ ਊਪਰਿ ਸਾਚਾ ਸਤਿਗੁਰ ਸਬਦਿ ਸਮਾਏ॥੬॥ ਇਨ੍ਹਾਂ ਤਿੰਨਾਂ ਤੋਂ ਉਪਰ ਹੀ ਸੱਚਾ ਹੈ, ਅਤੇ ਸਤਿਗੁਰ 'ਨਾਨਕ' ਦੇ ਉਪਦੇਸ਼ ਕਰਕੇ (ਜੀਵ ਉਸ ਵਿਚ) ਸਮਾਵੇਗਾ ॥੬੦॥ ਮਨ ਕਾ ਜੀਉ ਪਵਨੁ ਕਬੀਅ ਪਵਨੁ ਕਹਾ ਰਸੁ ਖਾਈ॥ ਮਨ ਦਾ ਜੀਊਣਾ ਪ੍ਰਾਣ ਕਹੇ ਜਾਂਦੇ ਹਨ, ਪਰ ਪ੍ਰਾਣ ਕਿਸ ਰਸ ਨੂੰ ਖਾਂਦੇ ਹਨ? ਗਿਆਨ ਕੀ ਮੁਦ੍ਰਾ ਕਵਨ ਅਉਧੂ ਸਿਧ ਕੀ ਕਵਨ ਕਮਾਈ॥ ਹੇ ਅਵਧੂਤ! ਗਿਆਨ ਦੀ ਕੀ ਨਿਸ਼ਾਨੀ ਹੈ? ਅਤੇ ਮੁਕਤੀ ਦੀ ਕਮਾਈ ਕੋਹੜੀ ਹੈ? (ਨੌਟ-ਸਤਿਗੁਰੂ ਜੀ ਨੇ ਫੁਰਮਾਯਾ ਸਿਧੋ! ਪਵਨ ਭੋਜਨ ਸੁੰਨ ਹੈ ਤੇ ਗਿਆਨ ਦੀ ਨਿਸ਼ਾਨੀ “ਅਕਲਪਨਾ ਪਿੱਛੇ ਤੋਂ ਦਸ ਚੁਕੇ ਹਾਂ, ਬਾਕੀ ਰਹੀ ਮੁਕਤੀ ਦੀ ਕਮਾਈ ਦਾ ਉਤਰ ਸੁਣੋ):-