ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/706

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਿਧ ਗੋਸਟਿ ( ੬੪) ਕਹਾ ਬਸੈ ਇਹੁ ਪਵਨਾ॥ ਸਟੀਕ (੧) ਇਹ ਮਨ ਰੂਪ ਹਾਥੀ ਕਿਥੇ ਵੱਸਦਾ ਹੈ? ਅਤੇ (੨) ਇਹ ਪ੍ਰਾਣ ਕਿਥੇ ਵਸਦੇ ਹਨ। ਕਹਾ ਬਸੈ ਸੁ ਸਬਦੁ ਅਉਧੂ ਤਾਕਉ ਚੂਕੈ ਮਨ ਕਾ ਭਵਨਾ॥ (੩) ਹੇ ਤਪਾ! {ਸੁ ਸਬਦੁ} ਉਹ ਬ੍ਰਹਮ ਕਿਬੇਵਸਦਾ . ਹੈ? ਅਤੇ (੪) ਉਸ ਉਪਦੇਸ ਨੂੰ (ਪ੍ਰਗਟ ਕਰੋ ਜਿਸ ਨੂੰ ਜਾਣ ਕੇ) ਮਨ ਦਾ ਫਿਰਨਾ ਚੁੱਕੇਗਾ? ਨੂੰ ਨਦਰਿ ਕਰੇ ਤਾ ਸਤਿਗੁਰੁ ਮੇਲੇ ਤਾ ਨਿਜ ਘਰਿ ਵਾਸਾ ਇਹੁ ਮਨੁ ਪਾਏ॥ (ਚੌਬੇ ਦਾ ਉੱਤਰ ਵਾਹਿਗੁਰੂ) ਕ੍ਰਿਪਾ ਦ੍ਰਿਟੀ ਕਰੇ ਤਾਂ ਸਤਿਗੁਰੂ ਦਾ ਮੇਲ ਹੋਵੇਗਾ, ਤਦ ਇਹ ਮਨ ਨਿਜ ਸਰੂਪ ਵਿਚ ਵਾਸਾ ਪਾਏਗਾ। ਆਪੈ ਆਪੁ ਖਾਇ ਤਾ ਨਿਰਮਲੁ ਹੋਵੈ ਧਾਵਤੁ ਵਰਜਿ ਰਹਾਏ॥ ਆਪਨੇ ਵਿਚੋਂ ਹੰਕਾਰ ਨੂੰ ਖਾਏ ਤਾਂ (ਮਨ) ਸੁਧ “ ਹੋਵੇਗਾ ਅਤੇ (ਇਸਦੀ) ਧਾਵਣਾ ਰੁਕ ਰਹੇਗੀ, ਅਰਥਾਤ ਫਿਰਨਾ ਚੁੱਕ ਜਾਏਗਾ। ਨੋਟ-ਅਜੇ ਸਤਿਗੁਰੂ ਜੀ ਨੇ ਇਕੋ ਪ੍ਰਸਨ ਦਾ ਉੱਤਰ ਦਿਤਾ ਸੀ, ਤਿੰਨ ਬਾਕੀ ਰਹਿੰਦੇ ਸਨ, ' ਕਿ ਇਨੇ ਨੂੰ ਇਕ