ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( 50 ) ਹੈ ? ਜੋ ਉਸ ਨੂੰ ਪਤਾ ਲਗਦਾ ਜਾਏ ਕਿ ਮੈਂ ਵਾਹਿਗੁਰੂ ਦੇ ਦੇਸ਼ ਵੱਲੋ ਚੱਲ ਰਿਹਾ ਹਾਂ ? ਉੱਤਰ-ਸਿਧੋ ! ਜਿਉਂ ਜਿਉਂ ਮਨ ਸਿਮਰਨ ਵਿਚ ਜੁੜਦਾ ਹੈ, ਤਿਉਂ.੨ ਜੀਵ ਦੀ ਦਸ਼ਾ ਪਲਟਦੀ ਜਾਂਦੀ ਹੈ। ਪੁਰਸ਼ ਆਤਮਕ ਉੱਨਤੀ ਦੇ ਪੰਜ ਖੰਡ [ਸਥਾਨ) ਹਨ, ਜਿਨ੍ਹਾਂ ਦੇ ਨਾਮ “ਧਰਮ ਖੰਡ ॥ ਗਿਆਨ ਖੰਡ’ ‘ਸਰਮ ਖੰਡ 'ਕਰਮ ਖੰਡ ਅਤੇ “ਸਚ ਖੰਡ ਹਨ । ਪ੍ਰਸ਼ਨ-ਧਰਮ ਖੰਡ ਦਾ ਰੂਪ{ਗਟ ਕਰੋ । (ਉੱਤਰ)ਰਾਤੀ ਰੁਤੀ ਥਿਤੀ ਵਾਰ ॥ ਪਵਣ ਪਾਣੀ ਅਗਨੀ ਪਾਤਾਲ॥ ਰਾਤ ਦਿਨ, ਰੁੱਤਾਂ, ਤਿੱਥਾਂ ਤੇ ਵਾਰ | ਹਵਾ, ਪਾਣੀ, ਅੱਗ (3 ਪਤਾਲ (ਇਹ ਸਭ ਕਰਤਾਰ ਦੀ ਰਚਨਾ ਹੈ) । ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮਸਾਲ ਉਸ (ਰਚਨਾ) ਵਿਚ (ਕਰਤਾਰ ਨੇ) ਧਰਮ (ਦੀ) [ਸ਼ਾਲੀ ਜਗਾਂ ਧਰਤੀ ਬਣਾ ਛੱਡੀ ਹੈ। ਤਿਸੁ ਵਿਚਿ ਜੀਅ ਜੁਗਤਿ ਕੇ ਰੰਗ ॥ ਤਿਨ ਕੇ ਨਾਮ ਅਨੇਕ ਅਨੰਤ ॥ ਉਸ (ਧਰਤੀ) ਵਿਚ, ਕਈ [ਜੁਗਤਿ ਤਰ੍ਹਾਂ ਦੇ ਜੀਵ ਤੇ ਕਈਤਰ੍ਹਾਂ ਦੇ ਰੰਗ (ਬਨਾਏ ਹਨ) । ਉਨ੍ਹਾਂ (ਜੀਵਾਂ) ਦੇ ਨਾਮ ਅਨੇਕਾਂ (ਹਨ ਜਿਨ੍ਹਾਂ ਦਾ) ਅੰਤ ਨਹੀਂ ਐੱਦਾਰੀ ਕਰ ਕਰਮੀ ਕਰਮੀ ਹੋਇ ਵੀਚਾਰੁ ॥ ਸਚਾ ਆਪਿ ਸਚਾ ਦਰਬਾਰੁ ॥