ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਸਿਧ ਗੋਸਟਿ ਹੋਯਾ ਹੈ ( ੭੪) ਸਟੀਕ ਨਾਮੈ ਹੀ ਤੇ ਸਭੁ ਪਰਗਟੁ ਹੋਵੈ ਨਾਮੈ ਸੋਝੀ ਪਾਈ॥ ਨਾਮ ਤੋਂ ਹੀ ਸਾਰੇ (ਗੁਣ) ਪਰਗਟ ਹੁੰਦੇ ਹਨ, ਅਤੇ ਨਾਮ ਕਰਕੇ ਹੀ ਸੋਝੀ ਪਾਈ ਜਾਂਦੀ ਹੈ। ਬਿਨੁ ਨਾਵੈ ਭੇਖ ਕਰਹਿ ਬਹੁਤੇਰੇ ਸਚੈ ਆਪਿ ਖੁਆਈ॥ (ਜੋ) ਨਾਮ ਤੋਂ ਬਿਨਾਂ ਬਹੁਤੇ ਭੇਖ ਕਰਦੇ ਹਨ ਸਚੇ ਨੇ ਅਪਨੇ ਵਲੋਂ (ਉਨ੍ਹਾਂ ਦੀ) (ਬੁਧੀ) ਭੁਲਾਈ ਹੋਈ ਹੈ। ਸਤਿਗੁਰ ਤੇ ਨਾਮੁ ਪਾਈਐ ਅਉਧੂ ਜੋਗ ਜੁਗਤਿ ਤਾ ਹੋਈ॥ ਹੇ ਜੋਗੀ! ਸਤਿਗੁਰੂ ਤੋਂ ਨਾਮ ਪਾਈਏ ਤਾਂ ਜੋਗ ਦੀ ਜੁਗਤੀ ਪ੍ਰਾਪਤ ਹੁੰਦੀ ਹੈ। ਕਰਿ ਬੀਚਾਰੁ ਮਨਿ ਦੇਖਹੁ ਨਾਨਕ ਬਿਨੁ ਨਾਵੈ ਮੁਕਤਿ ਨ ਹੋਈ॥੭੨॥ ਸਤਿਗੁਰੂ ਜੀ (ਆਖਦੇ ਹਨ) ਮਨ ਵਿਚ ਵਿਚਾਰ ਕਰਕੇ ਵੇਖੋ, ਨਾਮ ਤੋਂ ਬਿਨਾਂ ਮੁਕਤੀ ਨਹੀਂ ਹੋਣੀ ਹੈ॥੭੨॥ ਤੇਰੀ ਗਤਿ ਮਿਤਿ ਤੂਹੈ ਜਾਣਹਿ ਕਿਆ ਕੋ ਆਖਿ ਵਖਾਣੈ॥