ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੭੧ ) ਕਰਮੀ ਜੀਵਾਂ ਦੇ ਕਰਮਾਂ ਦੀ (ਉਥੇ) ਵਿਚਾਰ ਹੋਵੇਗੀ (ਜਿਥੇ) ਸੱਚਾ (ਨਿਰੰਕਾਰ) ਆਪਣਾ ਸੱਚਾ ਦਰਬਾਰ ਲਾਈ ਬੈਠਾ ਹੈ) । ਤਿਥੈ ਸੋਹਨਿ ਪੰਚ ਪਰਵਾਣੁ ॥ ਨਦਰੀ ਕਰਮਿ ਪਵੈ ਨੀਸਾਣੁ ॥ (ਉਹ) [ਪੰਚ ਸੰਤ ਜਨ ਉਥੇ ਸੋਭਾ ਅਤੇ [ਪਰਵਾਣਾ ਮਾਣ ਪਾਂਦੇ ਹਨ, ਜਿਨ੍ਹਾਂ ਉਤੇ) ਵਾਹਿਗੁਰੂ ਦੀ [ਕਰਮਿ] ਕ੍ਰਿਪਾ ਦਾ ਨੀਸਾਨ ਪਿਆ ਹੁੰਦਾ ਹੈ । ਕਚ ਪਕਾਈ ਓਥੈ ਪਾਇ॥ ਨਾਨਕ ਗਇਆ ਜਾਪੈ ਜਾਇ ॥੩੪॥ ਕੱਚੇ ਪੱਕੇ ਝੂਠੇ ਸੱਚੇ ਪ੍ਰੇਮੀ] ਦੀ ਓਥੇ ਪਰਖ ਹੋਵੇਗੀ ਸਤਿਗੁਰੂ ਜੀ (ਆਖਦੇ ਹਨ, ਪਰ ਏਹ ਗੱਲ ਉਥੇ) ਗਿਆਂ ਹੀ ਜਾਪੈ] ਜਾਣੀ ਜਾਏਗੀ | ੩੪ ॥ ਦਾ ਧਰਮ ਖੰਡ ਕਾ ਏਹੋ ਧਰਮੁ ॥ ਧਰਮ ਖੰਡ (ਦੇ ਵਾਸੀ) ਦਾ ਏਹ ਧਰਮ ਹੈ, (ਅਰਥਾਤ ਸਿਮਰਨ ਵਿਚ ਲੱਗੀ ਆਤਮਾਂ ਜਦ ਧਰਮ ਖੰਡ ਵਿਚ ਪੁੱਜਦੀ ਹੈ, ਤਾਂ ਉਸਨੂੰ ਪਹਿਲਾਂ ਇਹ ਸੂਝ ਹੁੰਦੀ ਹੈ, ਕਿ ਜਦ ਨਿਰੰਕਾਰ ਦੀ ਜੜ ਰਚਨਾਂ ਆਪਣੇ ਧਰਮ’ [ਫਰਜ਼] ਨੂੰ ਪਾਲ ਰਹੀ ਹੈ ਕਦੇ ਭੀ ਉਸ ਤੋਂ ਮੁੰਹ ਨਹੀਂ ਮੋੜ ਸਕਦੀ ਤਾਂ ਮੈਨੂੰ ਭੀ ਆਪਣੇ “ਧਰਮ” ਤੇ ਦ੍ਰਿੜ ਹੋਣਾ ਚਾਹੀਦਾ ਹੈ । ਜਦ ਧਰਮ ਦੀ ਦਿੜਤਾ ਦਾ ਬੋਧ ਮਨ ਵਿਚ ਹੁੰਦਾ ਹੈ ਤਾਂ ਫੇਰ ਭਾਵੇਂ ਉਸਨੂੰ ਕਿੰਨੇ ਭੀ ਕਸ਼ਟ ਤੇ ਲਾਲਚ ਦਿੱਤੇ ਜਾਣ, ਉਹ ਆਪਣੇ ਧਰਮ ਤੋਂ ਮੂੰਹ ਨਹੀਂ ਮੋੜਦਾ । ਪ੍ਰਸ਼ਨ:-ਗਿਆਨ ਖੰਡ ਦਾ ਰੂਪ ਕੀ ਹੈ ? ਉੱਤਰ: