ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/722

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਖਣੀ ਓਅੰਕਾਰ (8) ਸਟੀਕ {ਧਹੈ* ਪੂਰਨ ਸੰਤ (ਦੀ ਚਰਨ) ਧੂੜੀ (ਜਿਸਦੇ) ਮੁੰਹ ਤੇ ਸਿਰ ਉਤੇ ਪਈ ਹੈ, (ਉਹ) ਮਨੂਰ ਭੀ ਸੋਨਾ ਹੋ ਗਏ ਹਨ, (ਅਰਥਾਤ ਮਹਾਂ ਪਾਪੀ ਭੀ ਸੰਤਾਂ ਦੀ ਚਰਨ ਧੂੜੀ ਕਰਕੇ ਬ੍ਰਹਮ ਰੂਪ ਹੋ ਗਏ ਹਨ)। ਹੋ ਧਨੁ ਧਰਣੀਧਰੁ ਆਪਿ ਅਜੋਨੀ ਤੋਲਿ ਬੋਲਿ ਸਚੁ ਪੂਰਾ॥ ਧਰਤੀ ਦੇ ਧਾਰਣ ਵਾਲਾ ਪ੍ਰਭੂ ਧੰਨ ਹੈ, (ਜੋ) ਆਪ ਜੂਨਾਂ ਤੋਂ ਰਹਿਤ ਹੈ, ਅਤੇ ਜਿਸਦਾ ਤੋਲ ਪੂਰਾ ਤੇ ਬੋਲ ਸੱਚਾ ਹੈ, (ਅਰਥਾਤ ਵਾਹਿਗੁਰੂ ਦਾ ਵੀਚਾਰ ਪੂਰਾ ਹੈ, ਅਤੇ ਹੁਕਮ ਸੱਚਾ ਹੈ, ਜੂਨਾਂ ਤੋਂ ਰਹਿਤ ਹੈ, ਤੇ ਜਗਤ ਦਾ ਆਸਰਾ ਰੂਪ ਹੈ, ਓਹੀ ਧੰਨ॥ ਕਰਤੇ ਕੀ ਮਿਤਿ ਕਰਤਾ ਜਾਣੈ ਕੈ ਜਾਣੈ ਗੁਰੁ ਸੂਰਾ॥੩॥ ਕਰਤੇ ਦੀ ਮਰਯਾਦਾ ਨੂੰ ਕਰਤਾ (ਆਪ ਹੀ) ਜਾਣਦਾ ਹੈ, {ਕੈ} ਜਾਂ ਗੁਰੂ ਸੂਰਮਾਂ ਜਾਣਦਾ ਹੈ। “ਸੂਰਮਾ” ਦਾ ਭਾਵ ਹੈ, ਹੰਕਾਰ ਤੋਂ ਰਹਿਤ। ਯਥਾ-“ਨਾਨਕ ਸੋ ਸੂਰਾ ਵਰਿਆਮ ਜਿਨ ਿ ਵਿਚਹੁ ਦੁਸਟ ਅਹੰਕਾਰੁ ਮਾਰਿਆ॥੩॥ ਙਿਆਨੁ ਗਵਾਇਆ ਦੂਜਾ ਭਾਇਆ

  • ਸੰਸਕ੍ਰਿਤ (ਧ=ਧਵ, ਪਤਿ + ਧ = ਧਾਰਕ+ਐ ਪ੍ਰਤੀ

ਪੰਜਾਬੀ=ਹੈ] (ਜਿਸ ਨੇ) ਪਤੀ ਨੂੰ ਧਾਰ ਲਿਆ ਹੈ, ਭਾਵ-ਪੂਰਨ ਬ੍ਰਹਮ ਵੇਤਾ॥