ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਦਖਣੀ ਓਅੰਕਾਰ ( ੬) ਸਟੀਕ MARK RON (ਜੁਬਾਨੀ ਤਾਂ) ਸਭ ਕੋਈ ਇਕੋ ਇਕ ਕਹਿੰਦਾ ਹੈ, ( ਪਰ ਅੰਦਰੋਂ) ਹੌਮੇ ਤੇ ਗਰਬ ਵਿਚ ਵਿਆਪੇ ਘਿਰੇ ਹੋਏ ਹਨ। ਅੰਤਰਿ ਬਾਹਿਰ ਏਕੁ ਪਛਾਣੈ ਇਉ ਘਰੁ ਮਹਲੁ ਸਿਞਾਪੈ॥ (ਜੇ) ਅੰਦਰੋਂ ਬਾਹਰੋਂ [ਮਨੋਂ-ਤਨੋਂ] ਇਕੋ ਨੂੰ ਪਛਾਣ ਲੈਣ, (ਤਾਂ) ਇਸ ਤਰ੍ਹਾਂ ਹਿਰਦੇ ਵਿਚੋਂ ਸਰੂਪ ਨੂੰ ਪਛਾਣਿਆ ਜਾਏਗਾ। ਪ੍ਰਭੁ ਨੇੜੈ ਹਰਿ ਦੂਰਿ ਨ ਜਾਣਹੁ ਏਹੋ ਸ੍ਰਿਸਟਿ ਸਬਾਈ॥ ਪ੍ਰਭੂ ਨੇੜੇ ਹੈ, ਹਰੀ ਨੂੰ ਦੂਰ ਕਰਕੇ ਨਾ ਜਾਣੋ, (ਕਿਉਂਕਿ) ਸਾਰੀ ਸ੍ਰਿਸਟੀ ਵਿਚ ਇਕੋ (ਪੂਰਨ ਹੈ)। ਏਕੰਕਾਰੁ ਅਵਰੁ ਨਹੀ ਦੂਜਾ ਨਾਨਕ ਏਕੁ ਸਮਾਈ॥ ੫॥ ਇਕੋ (ਹੀ ਸਾਰੇ) ਅਕਾਰ ਹੈ, ਹੋਰ (ਕੋਈ) ਦੂਜਾ ਨਹੀਂ ਹੈ, ਇਕ ‘ਨਾਨਕ [ਮਾਤਮਾਂ (ਨੇ ਹੀ ਸਭ ਵਿਚ ਸਮਾਈ (ਕੀਤੀ ਹੋਈ ਹੈ)॥੫॥ ਇਸੁ ਕਰਤੇ ਕਉ ਕਿਉ ਗਹਿ ਰਾਖਉ ਅਫਰਿਓ ਤੁਲਿਓ ਨ ਜਾਈ॥ ਇਸ ਕਰਤੇ (ਪੁਰਖ) ਨੂੰ ਕਿਵੇਂ ਫੜਕੇ ਰਖੋਗੇ?