ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਿਆਨ ਖੰਡ ਕਾ ਆਖਹੁ ਕਰਮੁ ॥ (ਹੋ ਸਿਧੋ ! ਹੁਣ ਮੈਂ) ਗਿਆਨ ਖੰਡ (ਵਾਲਿਆਂ) ਦਾ ਕ [ਕਰਤੱਬ ਆਖਦਾ ਹਾਂ, ਤੁਸੀਂ ਮਨ ਦੇਕੇ ਸੁਣੇ:ਕੇਤੇ ਪਵਣ ਪਾਣੀ ਵੈਸੰਤਰ ਕੇਤੇ ਕਾਨ ਮਹੇਸ। ਕੇਤੇ ਬਰਮੇ ਘਾੜਤਿ ਘੜੀਅਹਿ ਰੂਪ ਰੰਗਕੇਵੇਸ॥ ਕਿੰਨੇ ਹੀ ਹਵਾ, ਪਾਣੀ ਤੇ ਅੱਗ (ਆਦਿਕ ਤੱਤ ਹਨ, ਅਤੇ ਕਿੰਨੇ ਹੀ [ਕਾਨ ਵਿਸ਼ਨੂ ਤੇ ਕਿੰਨੇ ਹੀ ਬ੍ਰਹਮਾਂ ਹਨ, ਜੋ ਕਈ ਤਰ ਦੀਆਂ) ਰਚਨਾਂ ਰਚ ਰਹੇ ਹਨ, (ਉਸ ਦੀ ਰਚਨਾਂ ਵਿਚ) ਕੋਈ ਤਰ ਦੇ ਰੂਪ, ਰੰਗ ਤੇ ਭਖ ਹਨ। ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕਿੰਨੀਆਂ ਕਰਮ ਭੂਮੀਆਂ [ਭਾਰਥ ਖੰਡ} ਹਨ, ਕਿੰਨੇ : ਸੁਮੇਰ ਹਨ, ਕਿੰਨੇ ਧੂ (ਹਨ, ਅਤੇ ਕਿੰਨੇ ਹੀ ਉਸ ਦੇ) ਉਪਦੇਸ਼ਨ [ਨਾਰਦੀ ਹਨ। ਕਿੰਨੇ ਹੀ ਇੰਦੂ (ਹਨ, ਕਿੰਨੇ ਹੀ) ਚੰਦੂਮੇ ਤੇ ਕਿੰਕ ਹੀ ਸੂਰਜ ਹਨ, ਅਤੇ ਕਿੰਨੇ ਹੀ ਦੇਸ ਤੇ ਮੰਡਲ ਹਨ। ਕੇਤੇ ਸਿਧ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ ॥ ਕੇਤੇ ਦੇਵ ਦਾਨਵ ਮੁਨਿ ਕੇਤੇ ਕੇਤੇ ਰਤਨ ਸਮੁੰਦ॥ ਕਿੰਨੇ (ਹੀ) ਸਿੱਧ ਹਨ, ਕਿੰਨੇ ਹੀ) ਬੁੱਧਿਵਾਨ (ਹਨ। ਅਤੇ) ਕਿੰਨੇ ਹੀ ਨਾਥ ਹਨ, ਕਿੰਨੀਆਂ ਹੀ ਰੂਪਵਾਨ ਦੇਵੀਆਂ ਦੇ ਰੂਪ ਹਨ । ਕਿੰਨੇ ਹੀ ਦੇਵਤੇ (ਹਨ, ਕਿੰਨੇ ਹੀ) ਦੇਤ ਹਨ, ਅਤੇ