ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਦਖਣੀ ਓਅੰਕਾਰ (੧੮) ਸਟੀਕ ਗੁਣ ਮਹਿ ਗਿਆਨੁ ਪਰਾਪਤਿ ਹੋਇ॥ (ਜੋ) ਗੁਣਾਂ ਨੂੰ ਵਿਚਾਰਦਾ ਹੈ, ਉਹ ਗਿਆਨੀ ਹੈ, (ਕਿਉਂਕਿ) ਗੁਣਾਂ (ਦੀ ਵੀਚਾਰ) ਵਿਚੋਂ ਹੀ ਗਿਆਨ ਪ੍ਰਾਪਤ ਹੁੰਦਾ ਹੈ। ਗੁਣ ਦਾਤਾ ਵਿਰਲਾ ਸੰਸਾਰਿ॥ ਸਾਚੀ ਕਰਣੀ ਗੁਰ ਵੀਚਾਰਿ॥ ਗੁਣਾਂ (ਦੀ ਵੀਚਾਰ) ਦੇਣ ਵਾਲਾ ਸੰਸਾਰ ਵਿਚ (ਕੋਈ) ਵਿਰਲਾ ਦਾਤਾ ਹੈ। (ਪਰ) ਸਚੀ ਵੀਚਾਰ ਕਰਣੀ ਗੁਰੂ (ਪਾਸੋਂ ਮਿਲਦੀ ਹੈ)। ਅਗਮ ਅਗੋਚਰੁ ਕੀਮਤਿ ਨਹੀ ਪਾਇ॥ ਤਾ ਮਿਲੀਐ ਜਾ ਲਏ ਮਿਲਾਇ॥ {ਅਗਮ ਅਗੋਚਰ} ਵਾਹਿਗੁਰੂ (ਕਿਸੇ ਭੀ) ਮੁੱਲ ਤੋਂ ਨਹੀਂ ਪਾਯਾ ਜਾਂਦਾ (ਉਸਨੂੰ) ਤਾਂ ਮਿਲੀਦਾ ਹੈ, ਜਦ (ਉਹ ਆਪੇ) ਮਿਲਾ ਲੈਂਦਾ ਹੈ। ਗੁਣਵੰਤੀ ਗੁਣ ਸਾਰੇ ਨੀਤ॥ ਨਾਨਕ ਗੁਰਮਤਿ ਮਿਲੀਐ ਮੀਤ॥੧੭॥ (ਜੋ) ‘ਗੁਣਾਂ ਵਾਲੀ' (ਜੀਵ ਇਸਤ੍ਰੀ) ਨਿਤ (ਵਾਹਿਗੁਰੂ ਦੇ) ਗੁਣਾਂ ਨੂੰ ਸੰਭਾਲਦੀ ਹੈ। (ਉਹ) ਗੁਰੂ ਨਾਨਕ (ਦੀ) ਸਿਖ੍ਯਾ ਕਰਕੇ (ਵਾਹਿਗੁਰੂ) ਮਿੱਤ ਨੂੰ ਮਿਲੀ ਹੈ॥੧੭॥ ਕਾਮੁ ਕ੍ਰੋਧੁ ਕਾਇਆ ਕਉ ਗਾਲੈ॥