ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/737

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਖਣੀਓਅੰਕਾਰ (੧੯) AAAAMAAJHA AT U ਜਿਉ ਕੰਚਨ ਸੋਹਾਗਾ ਢਾਲੇ॥ ਸਟੀਕ ਕਾਮ ਤੇ ਕ੍ਰੋਧ ਦੇਹ ਨੂੰ (ਇਉਂ) ਗਾਲ ਦੇਂਦਾ ਹੈ। ਜਿਵੇਂ ਸੋਹਾਗਾ ਸੋਨੇ ਨੂੰ ਢਾਲ ਦੇਂਦਾ ਹੈ। ਕਿਸ ਕਸਵਟੀ ਸਹੈ ਸੁਭਾਉ॥ ਨਦਰਿ ਸਰਾਫ ਵੰਨੀਸ ਚੜਾਉ॥ (ਜਯਾਸੂ ਪ੍ਰਿਯਾਂ ਰੂਪ) ਕਸਵਟੀ ਦੀ ਕਸ ਅਤੇ ਤਾੜਨਾ ਰੂਪ) ਤਾਉ ਨੂੰ ਸਹਾਰੇ, (ਤਾਂ ਗੁਰੂ ਰੂਪ) ਸਰਾਫ ਦੀ ਕਿਰਪਾ ਦ੍ਰਿਸ਼ਟੀ ਕਰਕੇ (ਗਿਆਨ ਰੂਪ) ਵੰਨੀ [ਰੰਗਤ] ਚੜ੍ਹਦੀ ਹੈ। ਜਗਤੁ ਪਸੂ ਅਹੰ ਕਾਲੁ ਕਸਾਈ॥ ਕਰਿ ਕਰਤੈ ਕਰਣੀ ਕਰਿ ਪਾਈ॥ ਜਗਤ ਪਸੂ {ਅਹੰ} ਹੈ, ਅਤੇ ਕਾਲ ਕਸਾਈ ਹੈ। (ਜੀਵ ਨੇ ਜੇਹੀ) ਕਰਣੀ ਕੀਤੀ ਹੈ, ਕਰਤੇ ਨੇ (ਤੇਹੀ ਇਸ ਦੇ ਹੱਥ ਉਤੇ ਪਾਈ ਹੈ। ਜਿਨਿ ਕੀਤੀ ਤਿਨਿ ਕੀਮਤਿ ਪਾਈ॥ ਹੋਰ ਕਿਆ ਕਹੀਐ ਕਿਛੁ ਕਹਣੁ ਨ ਜਾਈ॥੧੮॥ ਜਿਸਨੇ (ਇਸ ਦੀ ਰਚਨਾ) ਕੀਤੀ ਹੈ, ਉਸੇ ਨੇ ਇਸ ਦੀ) ਕੀਮਤ ਪਾਈ ਹੈ। ਹੋਰ ਕੀ ਕਹਣਾ ਹੈ, ਕੁਝ ਕਿਹਾ ਨਹੀਂ ਜਾਂਦਾ॥ ੧੮॥ ਖੋਜਤ ਖੋਜਤ ਅੰਮ੍ਰਿਤੁ ਪੀਆ॥