ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/740

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਖਣੀਓਅੰਕਾਰ ( ੨੨) ਨਿਕੰਮਾ ਕੰਮ ਹੈ॥੨੦॥ ਘਰ ਦਰ ਫਿਰਿ ਬਾਕੀ ਬਹੁਤੇਰੇ॥ ਸਟੀਕ ਜਾਤਿ ਅਸੰਖ ਅੰਤ ਨਹੀ ਮੇਰੇ॥ (ਦੇਹਾਂ ਰੂਪ) ਬਤੇਰਿਆਂ ਘਰਾਂ ਦੇ ਅੰਦਰ ਫਿਰਕੇ ਜੀਵਾਤਮਾ) ਥੱਕ ਗਈ ਹੈ। ਮੇਰੇ ਅਸੰਖਾਂ {ਜਾਤਿ} ਜਨਮ ਹੋਏ ਹਨ, (ਜਿਨ੍ਹਾਂ ਦਾ) ਅੰਤ ਨਹੀਂ ਆਉਂਦਾ। ਕੇਤੇ ਮਾਤ ਪਿਤਾ ਸੁਤ ਧੀਆ॥ ਕੇਤੇ ਗੁਰ ਚੇਲੇ ਫੁਨਿ ਹੂਆ॥ ਕਾਚੇ ਗੁਰ ਤੇ ਮੁਕਤਿ ਨ ਹੂਆ॥ ਕਿੰਨੇ ਹੀ ਮਾਂ, ਪਿਉ, ਧੀਆਂ ਤੇ ਪੁੱਤ (ਹੋਏ ਹਨ) ਕਿੰਨੇ ਹੀ ਗੁਰੂ ਅਤੇ ਚੇਲੇ ਹੋਏ ਹਨ। (ਪਰ) ਉਹ ਗੁਰੂ ਕੱਚੇ (ਸਨ, ਇਸ ਲਈ ਜੀਵ) ਮੁਕਤ ਨਹੀਂ ਹੋਯਾ ਸੀ। ਕੇਤੀ ਨਾਰਿ ਵਰੁ ਏਕੁ ਸਮਾਲਿ॥ ਗੁਰਮੁਖਿ ਮਰਣੁ ਜੀਵਣੁ ਪ੍ਰਭ ਨਾਲਿ॥ ਕਿੰਨੀਆਂ (ਜੀਵ ਰੂਪ) ਇਸਤ੍ਰੀਆਂ ਹਨ, (ਵਾਹਿਗੁਰੂ) ਪਤੀ (ਸਭ ਦੀ) ਸੰਭਾਲ ਕਰਦਾ ਹੈ। ਗੁਰਮੁਖਾਂ ਦਾ ਮਰਣਾ ਜੀਉਣਾ (ਉਸੇ) ਪ੍ਰਭੂ ਨਾਲ ਹੈ। ਦਹ ਦਿਸ ਢੂਢਿ ਘਰੈ ਮਹਿ ਪਾਇਆ॥ ਮੇਲੁ ਭਇਆ ਸਤਿਗੁਰੁ ਮਿਲਾਇਆ॥੨੧॥ ਦਸੋਂ ਦਿਸਾਂ ਨੂੰ ਢੂੰਡ ਕੇ ਘਰ ਦੇ ਵਿਚੋਂ ਹੀ ਪਾਯਾ ਹੈ।