ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/741

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਖਣੀ ਓਅੰਕਾਰ (੨੩ ) ਸਟੀਕ ਪਰ) ਸਤਿਗੁਰੂ ਨੇ ਮਿਲਾਯਾ, (ਤਾਂ) ਮੇਲ ਹੋਯਾ ਹੈ॥ ੨੧॥ ਗੁਰਮੁਖਿ ਗਾਵੈ ਗੁਰਮੁਖਿ ਬੋਲੈ ॥ ਗੁਰਮੁਖਿ ਤੋਲਿ ਤੋਲਾਵੈ ਤੋਲੈ ॥ {ਗੁਰਮੁਖਿ} ਸਤਿਗੁਰੂ ਦੋ (ਜਸ ਨੂੰ) ਗਾਉਂਦੇ ਹਨ, ਸਤਿਗੁਰੂ ਦੇ (ਗੁਣਾਂ ਨੂੰ) ਬੋਲਦੇ ਹਨ। {ਗੁਰਮੁਖਿ} ਗੁਰਬਾਣੀ ਦਾ ਵੀਚਾਰ ਕਰਦੇ ਹਨ, (ਅਤੇ ਹੋਰਨਾਂ ਤੋਂ) ਵਿਚਾਰ ਕਰਾਂਦੇ ਹਨ। ਗੁਰਮੁਖਿ ਆਵੈ ਜਾਇ ਨਿਸੰਗੁ॥ ਪਰਹਰਿ ਮੈਲੁ ਜਲਾਇ ਕਲੰਕੁ ॥ ਸਤਿਗੁਰੂ ਦੇ (ਸਿੱਖ) ਨਿਸੰਗ (ਹੋਕੇ) ਆਉਂਦੇ ਜਾਂਦੇ ਹਨ, (ਉਨ੍ਹਾਂ ਨੂੰ ਬ੍ਰਹਮਾਦਿਕ ਭੀ ਨਹੀਂ ਰੋਕ ਸਕਦੇ। ਕਿਉਂਕਿ ਉਨ੍ਹਾਂ ਨੇ ਰਾਗ ਦੁੱਖ ਦੀ) ਮੈਲ ਦੂਰ ਕਰ ਦਿੱਤੀ ਹੈ, ਅਤੇ (ਅਗਿਆਨ ਰੂਪ) ਕਲੰਕ ਸਾੜ ਦਿੱਤਾ ਹੈ। ਗੁਰਮੁਖਿ ਨਾਦ ਬੇਦ ਬੀਚਾਰ॥ ਗੁਰਮੁਖਿ ਮਜਨੁ ਚਹੁ ਅਚਾਰੁ॥ (ਜੇ) ਸਤਿਗੁਰੂ ਦਾ {ਨਾਦ} ਉਪਦੇਸ ਹੈ, (ਏਹੋ) ਵੇਦਾਂ ਦਾ ਵੀਚਾਰ ਹੈ।(ਜੋ) ਗੁਰਬਾਣੀ (ਦਾ ਪੜ੍ਹਣਾ ਤੇ ਵਿਚਾਰਨਾ ਹੈ, ਏਹੋ ਹੀ) ਤੀਰਥ ਇਸਨਾਨ ਅਤੇ ਸੁਭ ਕਰਮ ਹਨ । ਗੁਰਮੁਖਿ ਸਬਦੁ ਅੰਮ੍ਰਿਤੁ ਹੈ ਸਾਰੁ ॥ ਨਾਨਕ ਗੁਰਮੁਖਿ ਪਾਵੈ ਪਾਰੁ ॥੨੨ ॥