ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/743

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਖਣੀ ਓਅੰਕਾਰ (24) ਸਟੀਕ ਅਤੇ ਜੀਭ, ਹਰਿ ਨਾਮ ਵਿਚ ਰਚ ਜਾਵੇ।(ਉਹ ਇਥੇ) ਮੁਕਤ ਹੋਯਾ ਹੈ, ਅਤੇ (ਅੱਗੇ ਇੱਜਤ ਨਾਲ ਸਰੂਪ ਵਿਚ ਜਾਏਗਾ॥ ੨੩॥ ਛੀਜੈ ਦੇਹ ਖੁਲੈ ਇਕ ਗੰਢਿ॥ ਛੇਆ ਨਿਤ ਦੇਖਹੁ ਜਗਿ ਹੰਢਿ॥ (ਜਦ ਪ੍ਰਾਣ ਅਪਾਣ ਰੂਪ) ਇਕ ਗੰਢ ਖੁੱਲ੍ਹ ਜਾਂਦੀ ਹੈ, (ਤਾਂ) ਦੇਹ ਨਾਸ ਹੋ ਜਾਂਦੀ ਹੈ। (ਏਹ ਦੇਹ) ਨਿਤ ਹੀ ਛੇਆ} ਨਾਸ ਹੋ ਰਹੀ ਹੈ, (ਬੇਸ਼ਕ) ਜਗਤ ਵਿਚ ਫਿਰਕੇ ਵੇਖ ਲਵੋ। ਧੂਪ ਛਾਵ ਜੋ ਸਮ ਕਰ ਜਾਣੈ॥ ਬੰਧਨ ਕਾਟਿ ਮੁਕਤਿ ਘਰਿ ਆਣੈ॥ (ਜੇ ਜੀਵ) ਦੁਖ ਸੁਖ ਨੂੰ ਇਕ ਸਾਰ ਕਰਕੇ ਜਾਣ ਲਵੇ।(ਤਾਂ ਵਾਹਿਗੁਰੂ) ਬੰਧਨ ਕੱਟਕੇ (ਇਸਨੂੰ) ਮੁਕਤੀ ਰੂਪ ਘਰ ਵਿਚ ਲੈ ਆਵੇਗਾ | ਛਾਇਆ ਛੂਛੀ ਜਗਤੁ ਭੁਲਾਨਾ॥ ਲਿਖਿਆ ਕਿਰਤੁ ਧੁਰੇ ਪਰਵਾਨਾ॥ (ਜਿਸ ਵਿਚ) ਜਗਤ ਭੁਲਾ ਹੋਯਾ ਹੈ, (ਇਹ) ਮਾਯਾ ਛੂਛੀ} ਨਿਕੰਮੀ ਹੈ। (ਪਰ) ਧੁਰ ਤੋਂ (ਜੋ) ਕਰਮ ਲਿਖਿਆ (ਗਿਆ ਹੈ, ਓਹੀ) ਪਰਵਾਣ ਹੈ। ਛੀਜੈ ਜੋਬਨੁ ਜਰੂਆ ਸਿਰਿ ਕਾਲੁ॥ MWANAM