ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਦਖਣੀ ਓਅੰਕਾਰ ( ੨੭) ਸਟੀਕ ਹੋ ਜਗਤ ਈਸਰ! (ਤੇਰਾ) ਜੈ ਜੈਕਾਰ ਜਪਦਾ ਹਾਂ। ਰੋ ਇਕ ਈਸ਼੍ਵਰ! ਗੁਰ ਸਿਖ ਦੇ {ਬੀਸ} ਨਿਸਚੇ (ਕਰਕੇ ਤੈਨੂੰ ਮਿਲੀਦਾ ਹੈ॥੨੫॥ ਝਖਿ ਬੋਲਣੁ ਕਿਆ ਜਗ ਸਿਉ ਵਾਦੁ॥ ਝੂਰਿ ਮਰੈ ਦੇਖੈ ਪਰਮਾਦੁ॥ ਜਗਤ ਨਾਲ ਝਗੜੇ ਰੂਪ ਬੋਲਣਾ ਕਿਸ ਕੰਮ ਹੈ, ਲੱਖਾਂ ਹੀ (ਮਾਰਨੀਆਂ ਹਨ। ਕਿਉਂਕਿ) {ਪਰਮਾਦੁ} ਭਰਮ ਵਾਲੇ ਝੂਰਦੇ ਮਰੇ (ਹੀ ਅਸਾਂ) ਡਿੱਠੇ ਹਨ। ਜਨਮਿ ਮੂਏ ਨਹੀ* ਜੀਵਣ ਆਸਾ॥ ਆਇ ਚਲੇ ਭਏ ਆਸ ਨਿਰਾਸਾ॥ (ਉਹ) ਜਨਮ ਲੈਕੇ ਮੋਏ ਨਹੀਂ ਹਨ, (ਜਿਨ੍ਹਾਂ ਨੇ) ਜੀਵਣ ਦੀ ਆਸਾ ਨਹੀਂ ਕੀਤੀ। ਕਿਉਂਕਿ ਉਹ ਜਗਤ ਵਿਚ ਆਏ (ਸਨ, ਪਰ ਇਸਦੀ) ਆਸਾ ਤੋਂ ਨਿਰਾਸ ਹੋਕੇ ਚਲੇ ਗਏ ਹਨ। ਝੁਰਿ ਝੁਰਿ ਝਖਿ ਮਾਟੀ ਰਲਿ ਜਾਇ॥ ਕਾਲੁ ਨ ਚਾਂਪੈ ਹਰਿ ਗੁਨ ਗਾਇ॥ (ਜੋ) ਝੂਰ ਝੂਰ ਕੇ ਝਖਾਂ ਮਾਰਦਾ ਸੀ (ਉਹ) ਮਿੱਟੀ ਨਾਲ ਰਲ ਗਿਆ ਹੈ, (ਅਰਥਾਤ ਸੰਸਾਰਕ ਚਿੰਤਾ ਕਰਨ ਵਾਲਾ ਨਸ਼ਟ ਹੋ ਗਿਆ ਹੈ। ਪਰ ਜਿਸਨੇ) ਹਰੀ ਦੇ ਗੁਣ ਹਨ, (ਉਸਨੂੰ) ਕਾਲ ਨਹੀਂ ਦਬਾਏਗਾ। ਗਏ
- ਇਹ ‘ਨਹੀ’ ਦੈਹਲੀ ਦੀਪਕ ਹੈ।