ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਦਖਣੀ ਓਅੰਕਾਰ ( 34) ਸਟੀਕ ਮੇਰਾ ਕੋਈ ਨਹੀਂ ਹੈ, (ਫਿਰ) ਕਿਸਦੀ (ਓਟ) ਫੜਾਂ? - ਕੋਈ ਹੋਯਾ ਹੈ, ਅਤੇ ਨਾਂ (ਹੀ ਕੋਈ) ਹੋਵੇਗਾ। ਆਵਣਿ ਜਾਣਿ ਵਿਗੁਚੀਐ ਦੁਬਿਧਾ ਵਿਆਪੈ ਰੋਗੁ॥ (ਜਦ ਤਕ) ਦਵੈਤ ਦਾ ਰੋਗ ਲੱਗਾ ਹੋਯਾ ਹੈ, ਤਦ ਤਕ) ਜੰਮਣ ਮਰਣ ਵਿਚ ਖਰਾਬ ਹੁੰਦੇ ਰਹੀਦਾ ਹੈ। ਣਾਮ ਵਿਹੂਣੇ ਆਦਮੀ ਕਲਰ ਕੰਧ ਗਿਰੰਤਿ॥ ਨਾਮ ਤੋਂ ਹੀਣੇ ਆਦਮੀ ਕਲਰ ਦੀ ਕੰਧ (ਵਾਂਗੂੰ) ਡਿਗਦੇ ਜਾਂਦੇ ਹਨ। ਵਿਣੁ ਨਾਵੈ ਕਿਉ ਛੁਟੀਐ ਜਾਇ ਰਸਾਤਲਿ ਅੰਤਿ॥ ਨਾਮ ਤੋਂ ਹੀਣੇ ਦਾ (ਜਮਾਂ ਤੋਂ) ਕਿਵੇਂ ਛੁਟਕਾਰਾ ਹੋਵੇਗਾ? ਅੰਤ ਸਮੇਂ {ਰਸਾਤਲਿ ਨਰਕਾਂ ਵਿਚ ਹੀ ਜਾਏਗਾ ਗਣਤ ਗਣਾਵੈ ਅਖਰੀ ਅਗਣਤੁ ਸਾਚਾ ਸੋਇ॥ (ਜੋ) ਅੱਖਰਾਂ ਦੀਆਂ ਗਿਣਤੀਆਂ ਗਿਣਦਾ ਹੈ, ਅਰਥਾਤ ਵਿਦਯਾ ਦੀ ਵੀਚਾਰ ਵਿਚ ਲੱਗਕੇ ਮਾਨ ਕਰਦਾ , ਉਹ ਭੀ ਨਹੀਂ ਮਿਲੇਗਾ, ਕਿਉਂਕਿ) ਉਹ ਸੱਚਾ (ਇਨ੍ਹਾਂ ਸੋਚਾਂ ਤੋਂ ਬਾਹਰ ਹੈ)। ਅਗਿਆਨੀ ਮਤਿਹੀਣ ਹੈ ਗੁਰ ਬਿਨੁ ਗਿਆਨੁ ਨ ਹੋਇ॥ ww