ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਦਖਣੀ ਓਅੰਕਾਰ (੩੯) ਸਟੀਕ ਜਗ੍ਹਾਂ ਜਗ੍ਹਾਂ ਅੰਦਰ (ਜੋ ਜੀਵ ਹਨ, ਉਨ੍ਹਾਂ ਸਭਨਾਂ ਨੂੰ ਦਾਤਾਰ} ਰੋਜ਼ੀ ਦੇਣ ਵਾਲਾ ਹੈ। ਜਹ ਦੇਖਾ ਤਹ ਏਕੁ ਤੂ ਅੰਤੁ ਨ ਪਾਰਾਵਾਰੁ॥ (ਮੈਂ) ਜਿੱਥੇ ਵੇਖਦਾ ਹਾਂ, ਉਥੇ ਹੀ ਤੂੰ ਇੱਕ (ਪੂਰਨ ਹੋ ਰਿਹਾ ਹੈ, ਤੇਰੇ) ਪਾਰਉਰਾਰ ਦਾ ਅੰਤ ਨਹੀਂ ਹੈ | ਥਾਨ ਥਨੰਤਰਿ ਰਵਿ ਰਹਿਆ ॥ ਗੁਰ ਸਬਦੀ ਵੀਚਾਰਿ॥ ਜਗ੍ਹਾਂ ਤੇ ਜੜ੍ਹਾਂ ਵਾਲਿਆਂ ਦੇ ਅੰਦਰ (ਤੂੰ) ਵਿਆਪਕ ਰੋ ਰਿਹਾ ਹੈ, ਗੁਰ ਸ਼ਬਦ ਦੀ ਵੀਚਾਰ ਕਰਕੇ (ਮੈਂ ਇਹ ਜਾਣਿਆ ਹੈ)। ਅਣਮੰਗਿਆ ਦਾਨੁ ਦੇਵਸੀ ਵਡਾ ਅਗਮ ਅਪਾਰੁ॥੩੪॥ ਤੂੰ ਮੰਗੇ ਤੋਂ ਬਿਨਾਂ ਹੀ ਦਾਨ ਦੇਂਦਾ ਹੈ, ਅਤੇ ਵੱਡਾ ਅਗਮ ਤੇ ਅਪਾਰ ਹੈਂ॥੩੪॥ ਦਇਆ ਦਾਨੁ ਦਇਆਲੁ ਤੂ ਕਰਿ ਕਰਿ ਦੇਖਣ ਹਾਰੁ॥ ਹੋ ਦਆਲੂ! ਤੂੰ ਦਯਾ ਕਰਕੇ ਦਾਨ (ਦੇਂਦਾ ਹੈ, ਅਤੇ ਇਨਾਂ ਦੇ) ਕੀਤੇ (ਕਰਮਾਂ ਨੂੰ) ਵੇਖਣ ਵਾਲਾ ਹੈਂ। ਦਇਆ ਕਰਹਿ ਪ੍ਰਭ ਮੇਲ ਲੈਹਿ ਖਿਨ ਮਹਿ ਢਾਹਿ ਉਸਾਰਿ॥