ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੭੫ ) ਉਥੇ (ਜਾਕ) [ਸੁਰਤਿ] ਚਿੱਤ ਬਿਤੀ, [ਮਤਿ] ਹੰਕਾਰ ਬਿਤੀ, ਮਨ ਤੇ ਬੁਧੀ ਭੀ ਘੜੀ ਜਾਂਦੀ ਹੈ, (ਅਰਥਾਤ ਅੰਤਹਕਰਣ ਨੂੰ ਵਿਕਾਰਾਂ ਤੋਂ ਰਹਿਤ ਕਰਕੇ ਸੁਧ, ਕਰ ਲਿਆ ਜਾਂਦਾ ਹੈ। ਉਥੇ (ਗਿਆਂ ਹੋਯਾਂ ਤਿਆਂ ਤੋਂ ਸਿੱਧਾਂ ਦੀ ਸੁਧ ਭੀ ਘੜੀ ਜਾਂਦੀ ਹੈ, ਅਰਥਾਤ ਦੇਵਤਿਆਂ ਤੇ ਸਿੱਧਾਂ ਵਿਚ ਜੋ ਈਰਖਾ ਤੇ ਤ੍ਰਿਸ਼ਨਾ ਭਰੀ ਹੋਈ ਹੈ, ' ਸਰਮ ਖੰਡ ਵਾਲੇ ਵਿਚ ਈਰਖਾ ਤੇ ਤ੍ਰਿਸ਼ਨਾ ਨਹੀਂ ਰਹਿੰਦੀ, ਉਹ ਸਦਾ ਹੀ ਅਨੰਦ ਰਹਿੰਦਾ ਹੈ ॥ ੩੬ !!! ‘ਸਰਮ` ਦਾ ਅਰਥ ਹੈ ਸੰਕੋਚਨਾ ( ਸ਼ਰਮਾਕਲ ਪਰਸ਼ ਹਰ ਗਲ ਤੋਂ ਸੰਕੋਚ ਕਰਦਾ ਹੈ । ਬੋਲਦਾ ਘੱਟ ਹੈ, ਜੋ ਬੋਲਦਾ ਭੀ ਹੈ ਤਾਂ ਬਹੁਤ ਹੌਲੀ, ਮਿੱਠਾ ਤੇ ਵਿਚਾਰ ਦਾ ਭਰਿਆ । ਇਸੇ ਲਈ ਉਸਦੀ ਬਾਣੀ ਸੁੰਦਰ ਹੁੰਦੀ ਹੈ, ਅਤੇ ਉਨ੍ਹਾਂ ਦੀ ਸੁਰਤ ਇਕ ਦੇ ਧਿਆਨ, ਇਕ ਦੀ ਵੀਚਾਰ, ਇਕ ਦੇ ਖਿਆਲ ਅਤੇ ਇਕੋ ਦੇ ਚਿੰਤਨ ਵਿਚ ਲਗੀ ਰਹਿੰਦੀ ਹੈ । ਏਹੋ ਹੀ ਕਾਰਣ ਹੈ ਜੋ ਉਨ੍ਹਾਂ ਦੀ ਬਾਬਤ ਕੁਝ - ਕਿਹਾ ਹੀ ਨਹੀਂ ਜਾਂਦਾ । ਕਰਮ ਖੰਡ ਕੀ ਬਾਣੀ ਜੋਰੁ ॥ ਤਿਥੈ ਹੋਰੁ ਨ ਕੋਈ ਹੋਰੁ ॥ ਕਰਮ ਖੰਡ (ਵਾਲੇ) ਦੀ ਬਣੀ ਜੋਰ ਵਾਲੀ ਹੁੰਦੀ ਹੈ, ਉਥੋਂ ਦੇ (ਵਾਸੀ ਨੂੰ) ਹੋਰ ਕੋਈ ਹੋੜਨ ਦਾਲਾ [ਕਨ ਵਾਲਾ ਨਹੀਂ ਹੈ । ਤਿਥੈ ਜੋਧ ਮਹਾ ਬਲਸੁਰ ॥ ਉਥੇ (ਤਾਂ) ਜੋਧੇ (ਸਰੀਰ ਨੂੰ ਵੱਸ ਵਿਚ ਰੱਖਣ ਵਾਲੇ), ਮਹਾਬਲੀ (ਸਰੀਰ ਤੇ ਇੰਦੀਆਂ ਨੂੰ ਵੱਸ ਵਿਚ ਰੱਖਣ ਵਾਲੇ ਅਤੇ ਸੂਰਮੇ (ਮਨ ਨੂੰ ਜਿੱਤਣ ਵਾਲੇ ਪੁੱਜਦੇ ਹਨ ) । ਤਿਨ ਮਹਿ ਰਾਮੁ ਰਹਿਆ ਭਰਪੂਰ ॥