ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਦਖਣੀ ਓਅੰਕਾਰ ( ੫੩) ਸਟੀਕ ਮੈ ਤਨਿ ਅਵਗਣ ਝੁਰਿ ਮੁਈ ਵਿਣੁ ਗੁਣ ਕਿਉ ਘਰਿ ਜਾਹ॥ ਮੇਰੇ ਤਨ ਵਿਚ ਔਗੁਣ (ਹਨ, ਇਸ ਲਈ) ਝੂਰਕੇ ਮਰਦੀ ਹਾਂ, ਗੁਣਾਂ (ਨੂੰ ਪ੍ਰਾਪਤ ਕੀਤੇ ਤੋਂ) ਕਿਵੇਂ ਜਾਵਾਂਗੀ? ਬਿਨਾਂ ਘਰ ਵਿਚ ਗੁਣੀਆਂ ਗੁਣ ਲੇ ਪ੍ਰਭ ਮਿਲੇ ਕਿਉ ਤਿਨ ਮਿਲਉ ਪਿਆਰਿ॥ ਗੁਣਾਂ ਨੂੰ ਲੈ ਕੇ ਗੁਣਵਾਨ (ਪੁਰਸ਼) ਪ੍ਰਭੂ ਨੂੰ ਮਿਲੇ ਹਨ, (ਪਰ ਮੈਂ) ਉਸ ਪਿਆਰੇ ਨੂੰ ਕਿਵੇਂ ਮਿਲਾਂਗੀ? ਤਿਨ ਹੀ ਜੈਸੀ ਬੀ ਰਹਾਂ ਜਪਿ ਜਪਿ ਰਿਦੈ ਮੁਰਾਰਿ। ਹਿਰਦੇ ਵਿਚ ਮੁਰਾਰੀ ਨੂੰ ਜਪ ਜਪਕੇ (ਮੈਂ ਭੀ) ਉਨ੍ਹਾਂ ਹੀ ਵਰਗੀ ਹੋ ਰਹਾਂਗੀ (ਤਦ ਮਿਲ ਸਕਾਂਗੀ)। ਅਵਗੁਣੀ ਭਰਪੂਰ ਹੈ ਗੁਣ ਭੀ ਵਸਹਿ ਨਾਲਿ॥ ਹੈ ਭਾਵੇਂ ਜੀਵ ਔਗੁਣਾਂ ਕਰਕੇ ਭਰਿਆ ਹੋਯਾ ਹੈ, (ਪਰ) ਗੁਣ ਭੀ (ਇਸਦੇ) ਨਾਲ ਵਸਦੇ ਹਨ। ਵਿਣੁ ਸਤਗੁਰ ਗੁਣ ਨ ਜਾਪਨੀ ਜਿਚਰੁ ਸਬਦਿ ਨ ਕਰੇ ਬੀਚਾਰੁ॥੪੪॥ ਸਤਿਗੁਰੂ (ਦੀ ਕ੍ਰਿਪਾ ਤੋਂ) ਬਿਨਾਂ ਗੁਣ ਜਾਣੇ ਨਹੀਂ ਜਾਂਦੇ, (ਅਤੇ) ਜਿਨ੍ਹਾਂ ਚਿਰ ਉਪਦੇਸ਼ ਦੀ ਵੀਚਾਰ ਨਹੀਂ ਰੇਗਾ (ਓਨਾਂ ਚਿਰ ਕ੍ਰਿਪਾ ਨਹੀਂ ਹੁੰਦੀ ਹੈ)॥੪੪॥ MYA