ਦਖਣੀਓਅੰਕਾਰ ( ੫੪) ਸਟੀਕ ਲਸਕਰੀਆ ਘਰ ਸਮਲੇ ਆਏ ਵਜਹੁ ਲਿਖਾਇ॥ (ਜੀਵ ਰੂਪ) ਫੌਜੀਆਂ (ਨੇ ਸਰੀਰਾਂ ਰੂਪ) ਘਰ ਸੰਭਾਲੇ ਹਨ, (ਅਤੇ ਪ੍ਰਾਰਬਧ ਰੂਪ {ਵਜਹੁ} ਰੋਜ਼ੀਨਾ ਲਿਖਾਕੇ (ਇਸ ਸੰਸਾਰ ਰੂਪ ਛੌਣੀ ਵਿਚ) ਆਏ ਹਨ। ਕਾਰ ਕਮਾਵਹਿ ਸਿਰਿ ਧਣੀ ਲਾਹਾ ਪਲੈ ਪਾਇ॥ MY (ਜੋ ਸਿਪਾਹੀ) ਸਿਰ ਦੇ (ਜੋਰ) ਮਾਲਕ ਦੀ ਕਾਰ ਕਮਾਂਦੇ ਹਨ, (ਉਨ੍ਹਾਂ ਦੇ) ਪੱਲੇ ਨਫ਼ਾ ਪੈਂਦਾ ਹੈ। ਲਬੁ ਲੋਭੁ ਬੁਰਿਆਈਆ ਛੋਡੈ ਮਨਹੁ ਵਿਸਾਰਿ॥ (ਜੇਕਰ) ਲੱਬ, ਲੋਭ ਤੇ ਬੁਰਿਆਈਆਂ ਨੂੰ ਮਨ ਤੋਂ ਵਿਸਾਰ ਛੱਡੇ।(ਅਤੇ):ਗੜਿ ਦੋਹੀ ਪਾਤਿਸਾਹ ਕੀ ਕਦੇ ਨ ਆਵੈ ਹਾਰਿ॥ (ਹਿਰਦੇ ਰੂਪ) ਕਿਲੇ ਵਿਚ (ਵਾਹਿਗੁਰੂ ਰੂਪ) ਪਾਤਸਾਹ ਦੀ ਦੁਹਾਈ (ਫੇਰੇ, ਤਾਂ ਫਿਰ) ਕਦੇ ਭੀ ਹਾਰ ਨਹੀਂ ਆਵੇਗੀ। ਚਾਕਰੁ ਕਹੀਐ ਖਸਮ ਕਾ ਸਉਹੇ ਉਤਰੈ ਦੇਇ॥ (ਜੋ) ਮਾਲਕ ਦਾ ਨੌਕਰ ਕਹਾਂਦਾ ਹੈ, (ਅਤੇ ਉਸਦੇ) ਸਾਹਮਣੇ ਜਵਾਬ ਦੇਂਦਾ ਹੈ। ਵਜਹੁ ਗਵਾਏ ਆਪਣਾ ਤਖਤਿ ਨ ਬੈਸਹਿ ਸੇਇ॥ (ਉਹ) ਆਪਣਾ {ਵਜਹੁ} ਰੋਜ਼ੀਨਾ ਗਵਾਂਦਾ ਹੈ, ਅਤੇ ਉਸਨੂੰ {ਤਖਤਿ} ਦਰਬਾਰ ਵਿਚ ਬੈਠਨਾ ਨਹੀਂ ਮਿਲਦਾ (ਅਰਥਾਤ ਜੋ ਵਾਹਿਗੁਰੂ ਦਾ ਭਾਣਾ ਨਹੀਂ ਮੰਨਦਾ ਉਹ
ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/772
ਦਿੱਖ