ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੭੭ ) = ਰਾਮ ਵੱਸ ਜਾਂਦਾ, ਅਤੇ ਸਭਨਾਂ ਘਰਾਂ ਵਿਚ ਰਾਮ ਦਾ ਹੀ ਰੂਪ ਭਾਸ਼ਨ ਲਗ ਪੈਂਦਾ ਹੈ । ਇਹ ਆਤਮਕ ਚੜਾਉ ਦਾ ਚੌਥਾ ਸਥਾਨ ਹੈ । ਸਚ ਖੰਡਿ ਵਸੈ ਨਿਰੰਕਾਰੁ ॥ ਕਰਿ ਕਰਿ ਵੇਖੈ ਨਦਰਿ ਨਿਹਾਲ ॥ ਸਚਖੰਡ ਵਿਚ(ਤਾਂ) ਨਿਰੰਕਾਰ (ਆਪ) ਵੱਸਦਾ ਹੈ, (ਜੋ ਭਗਤੀ | ਦੇ) ਬਣੇ ਹੋਏ ਬਨਾਉ ਨੂੰ ਵੇਖਕੇ ਭਗਤਾਂ ਨੂੰ) [ਨਿਰਿ! ਕ੍ਰਿਪਾ ਦ੍ਰਿਸ਼ਟੀ (ਕਰਕੇ) [ਨਿਹਾਲੀ ਦੁੱਖਾਂ ਤੋਂ ਰਹਿਤ (ਕਰਦਾ ਹੈ) । ਤਿਥੈ ਖੰਡ ਮੰਡਲ ਵਰਭੰਡ ॥ ਜੇ ਕੋ ਕਥੈ ਤ ਅੰਤ ਨ ਅੰਤ ॥ ਉਥੇ (ਜਿੰਨੇ ਕੁ) ਖੰਡ, ਮੰਡਲ ਤੇ ਬ੍ਰਹਮੰਡ ਹਨ । ਜੇ ਕੋਈ ਉਨ੍ਹਾਂ ਨੂੰ ਕਥਨ ਕਰਨ ਲੱਗੇ ਤਾਂ ਅੰਤ ਨੂੰ ਹਾਰਕ) [ਨ ਅੰਤ} 1, ਬਅੰਤ ਬੇਅਤ (ਹੀ ਕਹੇਗਾ) । ਤਿਥੈ ਲੋਅ ਲੋਅ ਆਕਾਰ ॥ ਜਿਵ ਜਿਵ ਹੁਕਮੁ ਤਿਵੈ ਤਿਵ ਕਾਰ ॥ ਉਥੇ ਤਾਂ ਸਾਰ) ਲੋਕਾਂ (ਦੇ) [ਲੇਅ) ਪ੍ਰਕਾਸ਼ਕ ਸਰੀਰ ਅਵਤਾ] (ਭੀ ਹੱਥ ਬੱਧੀ ਖੜੇ ਹਨ) । ਜਿਵੇਂ ਜਿਵੇਂ(ਉਨਾਂ ਨੂੰ ਨਿਰੰਕਾਰ ਦਾ) ਹੁਕਮ(ਹੁੰਦਾ ਹੈ) ਤਿਵੇਂ ਤਿਵੇਂ ਹੀ ਉਹ ਆਪੋ ਆਪਣੇ ਲੋਕਾਂ ਵਿਚ ਜਾਕ) ਕਾਰ ਕਰਦੇ ਹਨ । ਵੇਖੈ ਵਿਗਸੈ ਕਰਿ ਵੀਚਾਰੁ ॥ ਨਾਨਕ ਕਥਨਾ ਕਰੜਾ ਸਾਰੁ ॥੩੭ll