ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/780

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਖਣੀ ਓਅੰਕਾਰ ( ੬੨) ਜੰਤੁ ਉਪਾਇ ਵਿਚਿ ਪਾਇਅਨੁ ਕਰਤਾ ਅਲਗੁ ਅਪਾਰੁ॥੪੯॥ ਸਟੀਕ ਜੀਵ ਪੈਦਾ ਕੀਤੇ ਹਨ, (ਫਿਰ ਇਨ੍ਹਾਂ) ਵਿਚ ਤ ਪਾਈ ਹੈ, (ਪਰ) ਅਪਾਰ (ਸਰੂਪ) ਕਰਤਾ (ਪੁਰਖ ਇਨ੍ਹਾਂ ਤੋਂ ਅਲੱਗ ਹੈ॥੪੯॥ ਸ੍ਰਿਸਟਿ ਭੇਉ ਨ ਜਾਣੈ ਕੋਇ॥ ਸ੍ਰਿਸਟਾ ਕਰੈ ਸੁ ਨਿਹਚਉ ਹੋਇ॥ {ਸਟੈ} ਵਾਹਿਗੁਰੂ ਦਾ ਭੇਦ ਕੋਈ ਨਹੀਂ ਜਾਣਦਾ। (ਜੋ ਕੁਝ) ਵਾਹਿਗੁਰੂ ਕਰਦਾ ਹੈ, ਉਹ ਜਰੂਰ ਹੁੰਦਾ ਹੈ। ਸੰਪੈ ਕਉ ਈਸਰੁ ਧਿਆਈਐ॥ ਸੰਪੈ ਪੁਰਬਿ ਲਿਖੇ ਕੀ ਪਾਈਐ॥ ਸੰਪਦਾ ਨੂੰ (ਲੈਣ ਵਾਸਤੇ) ਕੋਈ ਸਿਵਜੀ ਨੂੰ ਧਿਆਉਂਦਾ ਹੈ। (ਪਰ) ਸੰਪਦਾ ਤਾਂ ਪਿਛਲੇ (ਕਰਮਾਂ ਦੇ) ਲਿਖੇ ਅਨੁਸਾਰ ਹੀ ਪਾਈ ਜਾਂਦੀ ਹੈ। HTTTTTTIK ਸੰਪੈ ਕਾਰਣਿ ਚਾਕਰ ਚੋਰ॥ ਸੰਪੈ ਸਾਥਿ ਨ ਚਾਲੈ ਹੋਰ॥ ਧਨ ਦੇ ਵਾਸਤੇ (ਲੋਕੀ) ਨੌਕਰ ਤੇ ਚੋਰ (ਹੁੰਦੇ ਹਨ। ਇਹ) ਸੰਪਦਾ। (ਕਿਸੇ ਦੇ ਭੀ) ਨਾਲ ਨਹੀਂ ਚਲਦੀ, ਦੂਜੇ ਦੀ (ਹੋ ਜਾਂਦੀ ਹੈ)। ਬਿਨੁ ਸਾਚੇ ਨਹੀ ਦਰਗਹ ਮਾਨੁ॥