ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( 5 ) (ਜੋ ਨਿਰੰਕਾਰ ਸਾਡੇ ਕਰਤਬਾਂ ਨੂੰ) ਵੇਖਦਾ ਹੈ, ਅਸੀਂ ਉਸ ਦੇ) ਵੀਚਾਰ ਨੂੰ ਕਰਕੇ (ਵਿਗਸੈ] ਅਨੰਦ ਹੋ ਰਹੇ ਹਾਂ । ਸਤਿਗੁਰੂ ਜੀ (ਆਖਦੇ ਹਨ, ਇਸ ਤੋਂ ਅਗਲੇ ਸਬਦ ਦਾ ) ਕਥਨ ਕਰਨਾ [ਸਾਰ ਸੋਨੇ (ਵਰਗਾ) ਕਰੜਾ ਹੈ, ਅਰਥਾਤ ਇਸ ਤੋਂ ਅੱਗੇ ਬ੍ਰਹਮ ਦੀ ਅਭੇਦ ਅਵਸਥਾ ਦਾ ਸ਼ਬਦ ਹੈ, ਜੋ ਜੀਵ ਪਦ ਵਾਸਤੇ ਕਥਨ ਕਰ ਕਰ ਹੈ ॥੩੭॥ ਪ੍ਰਸ਼ਨ:-ਆਪ ਜੀ ਨੇ ਫੁਰਮਾਯਾਂ ਹੈ, ਅਗਲੇ ਸਬਦ ਦਾ ਕਥਨ ਕਰਨਾ ਸੋਨੇ ਵਰਗਾ ਕਰੜਾ ਹੈ । ਸੋਨੇ ਦੇ ਘੜਨ ਵਾਸਤੇ ਸਮਗੀ ਹੁੰਦੀ ਹੈ, ਉਸ ਸਬਦ ਨੂੰ ਕਹਿਣ ਵਾਸਤੇ ਕਿੰਨਾਂ ਚੀਜ਼ਾਂ ਦੀ ਲੋੜ ਹੈ। ਉੱਤਰ: ਜਤੁ ਪਾਹਾਰਾ ਧੀਰਜੁ ਸੁਣਿਆਂਰੁ ਜਤੁ ਰੂਪ | ਪਾਹਾਰਾ]ਭੱਠੀ ਅਤੇ ਧੀਰਜੁ ਰੂਪ ਸੁਨਿਆਰਾ ਹੋਵੇ। ਅਰਥਾਤ ਸਭ ਤੋਂ ਪਹਿਲਾਂ ਗੁਣ ਜਤੂੰ ਹੋਵੇ । “ਜਤੁ ਦਾ ਅਰਥ ਹੈ ਆਪਨੇ ਇੰ ਕਾਬੂ ਰਖਨੇ । ਇਕ ਆਦਮੀ ਇਸਤ੍ਰੀ ਦੇ ਨੇੜੇ ਨਹੀਂ ਜਾਂਦਾ, ਵਿਆਹ ਨਹੀਂ ਕਰਾਂਦਾ, ਪਰ ਮਨ ਵਿਕਾਰਾਂ ਵਿਚ ਫਿਰਦਾ ਹੈ: ਉਹ ਜਤੀ -ਹੀਂ ਕੇਹਾ ਸੋਕਦਾ । ਦੂਜਾ ਗੁਣ ਹੋਵੇ ‘ਧੀਰਜ’ । ਧੀਰਜ ਦਾ ਅਰਥ ਹੈ-ਦੁਖ ਨੂੰ ਵੇਖਕੇ ਘਾਬਰੇ ਨਾਂ, ਅਤੇ ਸੁਖ ਨੂੰ ਵੇਖ ਕੇ ਫੁਲ ਨਾਂ ਜਾਏ, ਸਗੋਂ ਹੋਰ ਹਾਲਤ ਵਿਚ ਪ੍ਰਸੰਨ ਚਿਤ ਰਹੇ। ਅਹਰਣਿ ਮਤਿ ਵੇਦੁ ਹਥੀਆਰੁ ॥ · ਬੁਧੀ ਅਹਿਰਨ (ਹੋਵੇ, ਅਤੇ) [ਵੇਦ ਗਿਆਨ ਹਥੀਆਰੁ ਹਥੌੜਾ ਹੋਵੇ । ਜਿਵੇਂ ਅਹਿਰਨ ਅਚੱਲ ਹੁੰਦੀ ਹੈ, ਇਵੇਂ ਬੱਧਿ ਅਚੱਲ ਹੋਵੇ, ਚੰਚਲਤਾ ਨਾਂ ਹੋਵੇ । ਜਿਵੇਂ ਅਹਿਰਨ ਹਥੌੜੇ ਖਾਂਦੀ ਹੋਈ ਭੀ ਅਡੋਲ ਰਹਿੰਦੀ ਹੈ, ਇਵੇਂ ਭਾਵੇਂ, ਕਿੰਨੇ ਕਸ਼ਟ ਪੈਣ ਪਰ ਬੁਧੀ ਹਮਲਾ ਹੀ ਸਥਿਰ ਰਹੇ |ਵਿਚ ਮਨ ਨੂੰ ਸਮਝਾਣ ਵਾਸਤੇ ਗਿਆਨ ਦਾ ਹੋਣਾ