ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ੭੯) ਭੀ ਜ਼ਰੂਰੀ ਹੈ'। ਜਿਵੇਂ ਹਥੌੜੇ ਨਾਲ ਸੋਨਾ ਘੜ ਲਿਆ ਜਾਂਜਾ ਹੈ ਤਿਵੇਂ ਗਿਆਨ ਨਾਲ ਮਨ ਨੂੰ ਸੁਧ ਕਰਨ ਦਾ ਢੰਗ ਹੋਵੇ। ਜਦੋਂ ਮਨ ਹਿੱਲੇ ਓਦੋਂ ਹੀ ਗਿਆਨ ਦੀ ਸੱਟ ਮਾਰਕੇ ਉਸ ਨੂੰ ਸੁਧ ਕਰ ਲਿਆ ਜਾਏ। ਭਉ ਖਲਾ ਅਗਨਿ ਤਪ ਤਾਉ॥ ॥ ਡਰ ਦੀ ਖੱਲ ਧੌਂਕਨੀ ਅਤੇ ਤਪ ਦੀ ਅੱਗ [ਤਾਉ] ਬਲੇ ਜੋ ਡਰ ਹੋਵੇ ਤਾਂ ਮਨ ਵਿਕਾਰੀ ਨਹੀਂ ਹੁੰਦਾ, ਡਰ ਵਿਚ ਲੱਗਾ ਪੁਰਸ਼ ਹਮੇਸ਼ਾਂ ਹੀ ਸੇਵਾ ਕਰਦਾ ਰਹਿੰਦਾ ਹੈ, ਨਿਡਰ ਨੌਕਰ ਭੀ ਆਪਣੇ ਫ਼ਰਜ਼ ਗੁਮਰਾਹ ਹੋ ਜਾਂਦਾ ਹੈ। ਇਸ ਲਈ ‘ਡਰ' ਦੀ ਫੂਕਨੀ ਨਾਲ ਤਪ ਰੂਪ ਅੱਗ ਬਾਲੇ। ‘ਗੁਰਾਂ ਦੀ ਸੇਵਾ ਹੀ ਤਪਾਂ ਦਾ ਸਿਰਤਾਜ ਤਪ ਹੈ, ਅਰਥਾਤ ਡਰ ਵਿਚ ਹੋਕੇ ਗੁਰਾਂ ਦੀ ਸੇਵਾ ਵੀ ਕਰਦਾ ਹੋਵੇ। ਤੋਂ ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ॥ ਪ੍ਰੇਮ (ਰੂਪ) ਭਾਂਡਾ (ਹੋਵੇ, ਅਤੇ) ਉਸ ਵਿਚ [ਅੰਮ੍ਰਿਤ] ਨਾਮ ਦਾ ਸਿਮਰਨ ਭੀ [ਢਾਲਿ] ਪਾਇਆ ਹੋਵੇ। ਅਰਥਾਤ ਉਹ ਪੁਰਸ਼ ਜਿਸ ਵਿਚ ਜਤ, ਧੀਰਜ,ਅਚੱਲ ਬੁਧੀ, ਮਨ ਨੂੰ ਸਮਝਾਣ ਦੀ ਸਮਰਥਾ ਵਾਲਾ, ਡਰ ਨਾਲ ਗੁਰ ਸੇਵਾ ਕਰਨ ਵਾਲਾ ਹੁੰਦਾ ਹੋਯਾ ਪ੍ਰੇਮ ਦਾ ਪੁਤਲਾ ਭੀ ਹੋਵੇ ਤੇ ਫਿਰ ਸਿਮਰਨ ਭੀ ਕਰਦਾ ਹੋਵੇ। ਘੜੀਐ ਸਬਦੁ ਸਚੀ ਟਕਸਾਲ॥ (ਅਜੇਹਾ ਪੁਰਸ਼ ਹੀ) ਸਚੀ ਟਕਸਾਲ (ਹੈ, ਉਹ ਅਗਲੇ) ਸ਼ਬਦ ਨੂੰ ਘੜ ਸਕਦਾ ਹੈ, ਅਰਥਾਤ ਪਿੱਛੇ ਦੱਸੋ ਸਾਰੇ ਗੁਣ ਪੁਰਸ਼: ਵਿਚ ਹੋਣ ਤਾਂ ਫਿਰ ਉਹ ‘ਅਹੰਬ੍ਰਹਮਾਸਮਿ' [ਜਾ ‘ਸੋਹੰ'] ਸਬਦ ਕਹਿ ਸਕਦਾ ਹੈ॥ ਜਿਨ ਕਉ ਨਦਰਿ ਕਰਮੁ ਤਿਨ ਕਾਰ॥