ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੮੦) ਜਿਨ੍ਹਾਂ ਨੂੰ ਵਾਹਿਗੁਰੂ ਦੀ ਕ੍ਰਿਪਾ ਦੀ ਨਜ਼ਰ ਮਿਲੀ ਹੈ। ਉਨਾਂ (ਤੋਂ ਇਹ) ਕਾਰ ਹੁੰਦੀ ਹੈ, ਜਿਨ੍ਹਾਂ ਨੇ ਇਹ ਕਾਰ ਕYਤੀ ਹੈ):ਨਾਨਕ ਨਦਰੀ ਨਦਰਿ ਨਿਹਾਲ ॥੩੮॥ ਸਤਿਗੁਰੂ ਜੀ (ਆਖਦੇ ਹਨ, ਉਹ) [ਨਦਰੀ] ਦ੍ਰਿਸ਼ ਨੂੰ ਹੀ ਨਦਰਿ ਵਿਸਮਾਨ (ਵਿਚ) ਨਿਹਾਲ ਵੇਖਦਾ ਹੈ, (ਅਰਥਾਤ ਉਸ ਨੂੰ ਸਾਰੀ ਰਚਨਾ ਨਿਰੰਕਾਰ ਦਾ ਹੀ ਰੂਪ ਦਿੱਸਦੀ ਹੈ॥੩੮il ਸਲੋਕੁ ॥ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥ (ਦੇਹ ਦਾ) ਗੁਰੂ ਪੌਣ ਹੈ, ਪਾਣੀ ਪਿਉ ਹੈ, ਅਤੇ ਧਰਤੀ ਵਡੀ ਮਾਂ ਹੈ ।

  • ਵੇਦ ਵਿਚ ਕਥਾ ਹੈ, ਇਕੇਰਾਂ ਸਾਰੇ ਇੰਦੇ ਆਪੋ ਵਿਚ ਝਗੜਨ ਲਗੇ, ਅਤੇ ਆਪ ਨੂੰ ਵਡਾ ਕਹਿਣ ਲਗੇ । ਅੰਤ ਨੂੰ ਬ੍ਰਹਮਾਂ : ਪਾਸ ਫੈਸਲੇ ਲਈ ਗਏ, ਉਸਨੇ ਕਿਹਾ ਤੁਸੀਂ ਸਾਰੇ ਇਕ ਇਕ ਕਰਕੇ ਸਰੀਰ ਤੋਂ ਬਾਹਰ ਜਾਓ, ਜਿਸ ਤੋਂ ਬਿਨਾਂ ਸਰੰਚ ਨਾਂ ਰਹੇ ਉਹ ਤੁਸੀਂ ਸਭਨਾਂ ਤੋਂ ਵਡਾ ਹੈ । ਸੋ ਪੂਣ ਤੋਂ ਬਿਨਾਂ ਸਰੀਰ ਨਹੀਂ ਰਹਿੰਦਾ, ਇਸ ਲਈ ਪਵਨ ਨੂੰ ਗੁਰੂ ਕਿਹਾ ਹੈ ।

ਧਰਤੀ ਨੂੰ ਵੱਡੀ ਮਾਂ ਇਸ ਲਈ ਕਿਹਾ ਹੈ, ਇਕ ਤਾਂ ਪ੍ਰਿਥਵੀ ਤੇ ਤੁਰਨ ਵਾਲੀਆਂ ਦੀ ਬਨਾਵਟ ਵਿਚ ਪ੍ਰਿਥਵੀ ਦੀ ਐਸੇ ਬਹੁਤੀ ਹੈ, ਇਸੇ ਲਈ ਇਨ੍ਹਾਂ ਦਾ ਨਾਮ ਹੀ ਪਾਰਥਿਵ ਸਰੀਰ ਹੈ। ਦੁਜਾ ਜਨਮ ਮਾਤਾ ਤਾਂ ਕਿਸੇ ਵੇਲੇ ਗੋਦੀ ਤੋਂ ਬਚੇ ਨੂੰ ਉਤਾਰ ਦੀ ਹੈ, ਇਹ ਉਤਾਰਦੀ ਹੀ ਨਹੀਂ । ਤੀਜਾ ਉਹ ਮਾਤਾ ਪਾਲਨ ਪੋਬਨ ਕਰਨ ਵਾਸਤੇ ਭੀ ਪ੍ਰਿਥਵੀ ਦੀ ਸਹਾਇਤਾ ਦੀ ਮੁਤਾਜ ਹੈ ।