ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੮੩ ) ਸ਼ਬਦ ਹਜ਼ਾਰੇ ਹਜਾਰ ਹਜਾਰ ਵੇਰੀ ਵਿਸ਼ਨੁ ਸਹਸ ਨਾਮ ਆਦਿਕ ਸਤੋਤਾਂ ਨੂੰ ਪੜ੍ਹਨ ਦਾ ਜੋ ਫਲ ਪ੍ਰਾਪਤ ਹੁੰਦਾ ਹੈ, ਉਹ ਫਲ ਇਨ੍ਹਾਂ ਸਤਾਂ ਸ਼ਬਦਾਂ ਦੇ ਪੜ੍ਹਨ ਦਾ ਹੁੰਦਾ ਹੈ, ਇਸ ਕਰਕੇ ਇਨ੍ਹਾਂ ਦਾ ਨਾਮ ਸ਼ਬਦ ਹਜ਼ਾਰੇ ਹੈ । ਉਥਾਨਕਾ-ਇਕੇਰਾਂ ਸ੍ਰੀ ਗੁਰੂਰਾਮਦਾਸ ਜੀ ਦੇ ਵੱਡੇ ਭੂਤਾਭਾਈ | ਸਹਾਰੀ ਮੱਲ ਜੀ ਦੇ ਪੁੱਤ ਦਾ ਵਿਆਹ ਸੀ, ਉਹ ਸ੍ਰੀ ਗੁਰੂ ਜੀ ਨੂੰ ਲੈਣ ਵਾਸਤੇ ਆਯਾ, ਅਤੇ ਬੇਨਤੀ ਕੀਤੀ-ਆਪ ਲਾਹੌਰ ਚੱਲਕੇ ਦਾਸ ਦੇ ਘਰ ਨੂੰ ਪਵਿਤੁ ਕਰੋ । ਸਤਿਗੁਰੂ ਜੀ ਨੇ ਫੁਰਮਾਇਆ'ਪਹਿਲੇ ਤਾਂ ਸਾਡਾ ਜਾਣਾ ਨਹੀਂ ਬਣ ਸਕਦਾ, ਜੇ ਜਾਈਏ ਭੀ ਤਾਂ ਦੂਰ ਨੇੜੇ ਦੀਆਂ ਸਭ ਸੰਗਤਾਂ ਉਥੇ = ਕੱਠੀਆਂ ਹੋ ਜਾਣਗੀਆਂ, ਆਪ ਨੂੰ ਸਭ ਦੀ ਖੇਚਲ ਝਲਣੀ ਪਉ, ਇਸ ਲਈ ਅਸੀਂ ਨਹੀਂ ਜਾ ਸਕਦੇ, ਆਪਣੇ ਭੜੀਏ ਨੂੰ ਲੈ ਜਾਓ, ਅਤੇ ਪ੍ਰਿਥੀ ਚੰਦ ਜੀ ਨੂੰ ਹੁਕਮ ਕੀਤਾ ‘ਕਾਕਾ ! ਤੂੰ ਲਾਹੌਰ ਆਪਣੇ ਤਾਏ ਜੀ ਦੇ ਨਾਲ ਜਾਹੁ ਅਤੇ ਆਪਣੇ ਭਾਤਾ ਦੇ ਵਿਆਹ ਕਾਰਜ ਵਿਚ | ਜਾਕੇ ਇਨ੍ਹਾਂ ਦਾ ਹਥ ਵਟਾਓ । ਪ੍ਰਿਥੀ ਚੰਦ ਨੇ ਅਗੋਂ ਕਈ ਤਰ੍ਹਾਂ ਦੇ ਬਹਾਨੇ ਬਣਾਕੇ ਨਾਂਹ ਕਰ ਦਿਤੀ : ਮਹਾਦੇਵ ਜੀ ਨੂੰ ਕਿਹਾ ਉਹ ਸੁਣਕੇ ਚੁਪ ਕਰ ਰਿਹਾ, ਕੁਝ ਉੱਤਰ ਨਾ ਦਿਤਾ । ਫਿਰ ਆਪ ਜੀ ਨੇ ਛੋਟੇ ਸਾਹਿਬਜਾਦੇ ਸੀ ਅਰਜਨ ਜੀ ਵੱਲ ਇਸ਼ਾਰਾ ਕੀਤਾ । ਆਪ ਖੜੇ ਹੋ ਗਏ, ਤਾਂ ਗੁਰੂ ਜੀ ਨੇ ਫੁਰਮਾਯਾ-ਤੁਸੀਂ ਲਾਹੌਰ ਜਾਓ, ਜਾਕੇ ਸਾਰੇ ਸੰਬੰਧੀਆਂ ਨੂੰ ਮਿਲੋ ਗਿਲੇ ਵਿਆਹ ਦੇਖੋ, ਪਰ ਜਿਨਾਂ lਰ ਅਸੀਂ ਨਾ ਬਲਾਈਏ, ਇਥੇ ਨਹੀਂ ਔਣਾ। ਸੱਤ ਬਚਨ ਕਹਿਕੇ ਲਾਹੌਰ ਚਲੇ ਗਏ । ਵਿਆਹ ਹੋ ਜਾਣ ਦੇ ਮਗਰੋਂ, ਇਕ ਵਰਾ ਦਿਨ ਉੱਥੇ ਰਹੇ, ਸਤਿਗੁਰ ਜੀ ਵੱਲੋਂ ਕੋਈ ਹੁਕਮਨਾਮਾ ਨਾਂ ਗਿਆ, ਤਾਂ