ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/848

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

WAHHHHHHHAHHHAHHH 090700074 ਬਾਵਨ ਅੱਖਰੀ ਸਟੀਕ J (ਦੋਹਾਂ ਤੁਕਾਂ ਦਾ ਅਨ੍ਹੇ)-ਗੁਰਿ ਪੂਰੇ ਉਪਦੇਸਿਆ, ਰੰਗਿ ਸਾਧ ਸੰਗਿ, ਅੰਤਰਿ ਨਾਮੁ ਜਪੁ, ਬਾਹਿਰ ਨਾਮੁ ਜਪਿਆ, ਨਰਕੁ ਨਾਹਿ॥ ਸਤਿਗੁਰੂ ਜੀ (ਕਹਿੰਦੇ ਹਨ, ਜਿਸ ਨੇ) ਪੂਰੇ ਗੁਰਾਂ ਦਾ ਉਪਦੇਸ਼ ਲਿਆ ਹੈ, ਸਾਧ ਸੰਗ ਨਾਲ ਪੇਸ਼ ਕਰਕੇ ਦਿਲ ਵਿਚ ਨਾਮ ਦਾ ਸਿਮਰਣ (ਵਸਾਯਾ ਹੈ ਅਤੇ) ਬਾਹਰੋਂ (ਬਾਣੀ ਕਰਕੇ) ਨਾਮ ਜਪਿਆ ਹੈ, (ਉਹ) ਨਰਕ ਵਿਚ ਨਹੀਂ (ਜਾਏਗਾ)॥੧॥ ਪਉੜੀ॥ ਨੰਨਾ ਨਰਕਿ ਪਰਹਿ ਤੇ ਨਾਹੀ॥ ਜਾਕੈ ਮਨਿ ਤਨਿ ਨਾਮੁ ਬਸਾਹੀ॥ ਨੰਨੇ (ਦਾ ਉਪਦੇਸ਼ ਹੈ), ਉਹ (ਪੁਰਸ਼) ਨਰਕ ਵਿਚ ਨਹੀਂ ਪੈਂਦੇ ਹਨ, ਜਿਨ੍ਹਾਂ ਨੇ ਮਨ ਵਿਚ ਤੇ ਤਨ ਵਿਚ ਨਾਮ ਵਸਾਯਾ ਹੈ। ਨਾਮੁ ਨਿਧਾਨੁ ਗੁਰਮੁਖਿ ਜੋ ਜਪਤੇ॥ ਬਿਖੁ ਮਾਇਆ ਮਹਿ ਨਾ ਓਇ ਖਪਤੇ॥ ਜੋ ਗੁਰਸਿਖ ਹੋਕੇ ਨਿਧਾਨ ਰੂਪ ਨਾਮ ਨੂੰ ਜਪਦੇ ਹਨ, ਉਹ ਜ਼ਹਿਰ ਰੂਪ ਮਾਯਾ ਵਿਚ ਖਪਦੇ ਨਹੀਂ ਹਨ। ਨੰਨਾਕਾਰੁ ਨ ਹੋਤਾ ਤਾਕਹੁ॥ ਨਾਮ ਮੰਤ੍ਰ ਗੁਰਿ ਦੀਨੋ ਜਾਕਹੁ॥ ਉਨ੍ਹਾਂ ਦਾ (ਦਰਗਾਹ ਵਿਚ) {ਨੰਨਾਕਾਰ} ਨਿਰਾਦਰ ਨਹੀਂ ਹੁੰਦਾਂ ਹੈ, ਜਿਨ੍ਹਾਂ ਨੂੰ ਗੁਰੂ ਜੀ ਨੇ ਨਾਮ ਦਾ ਉਪਦੇਸ਼ ਨੂੰ