ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੮੪ ) ਆਪ ਜੀ ਨੇ ਪ੍ਰੇਮ ਵਿਚ ਬੇਹਬਲ ਹੋਯਾਂ ਪੱਕਾ ਲਿਖੀ, ਜੋ ਪ੍ਰਿਥੀ ਦੇ ਕਾਬੂ ਆਈ, ਦੂਜੀ ਭੇਜੀ ਉਹ ਭੀ ਪ੍ਰਿਥੀ ਚੰਦ ਜੀ ਨੇ ਸਾਂਭੀ, ਅ ਸਤਿਗੁਰੂ ਜੀ ਦੇ ਚਰਨਾਂ ਵਿਚ ਹਾਜ਼ਰ ਨਾ ਕੀਤੀ : ਤਦ ਸੀ ਅਰਜਨ ਜੀ ਨੇ ਤੀਜੀ ਬੇਨਤੀ ਪੱੜਕਾ ਭੇਜੀ, ਅਤੇ ਲਿਜਾਣ ਵਾਲੇ ਸਿਖ ਨੇ ਕਿਹਾ ਕਿ ਇਹ ਸਾਹਿਬ ਦੋ ਜਹਾਨ ਦੇ ਵਾਲੀ ਸਤਿਗੁਰੂ ਜੀ ਦੇ ਚਰਨਾਂ ਵਿਚ ਜਾ ਟਿਕਾਉ । ਸਿੱਖ ਨੇ ਸਤਿਗੁਰੂ ਜੀ ਦੇ ਚਰਨਾਂ ਤੱਕ ਪੱਕ ਪੁਚਾ ਦਿਤੀ, ਜੋ ਆਪ ਨੇ ਪੜੀ। ਉਸੇ ਵੇਲੇ ਬਾਬਾ ਬੁੱਢਾ ਜੀ ਨੂੰ ਭੇ ਕੇ ਸਾਹਿਬਜ਼ਾਦੇ ਨੂੰ ਲਾਹੌਰ ਤੋਂ ਮੰਗਵਾਯਾ । ਜਦ ਸੀ, ਗੁਰੂ ਜੀ ਚਰਨਾਂ ਪੁਰ ਆਪ ਜੀ ਨੇ ਡੰਡੌਤ ਕੀਤੀ, ਤਾਂ ਗੁਰੂ ਜੀ ਨੇ ਫੁਰਮਾਯਾਕਾਕਾ ! ਇਕ ਵਰੇ ਵਿਚ ਇਕ ਪੱਕਾ ਭੇਜੀ, ਅਤੇ ਉਪਰ ਅੰਕ : ਕਿਉਂ ਕੀਤਾ ? ਸੁ ਅਰਜਨ ਜੀ ਨੇ ਬੇਨਤੀ ਕੀਤੀ-ਇਹ ਤੀਜੀ ਪੱਕਾ ਆਪ ਜੀ ਦੇ ਚਰਨਾਂ ਵਿਚ ਭੇਜੀ ਸੀ। ਦੋ ਇਸ ਤੋਂ ਪਹਿਲਾਂ ਸਿਖ ? ਵੱਡੇ ਭਾਤਾ ਜੀ ਦੇ ਹਸਤ ਕਮਲਾਂ ਵਿਚ ਦਿਤੀਆਂ ਸਨ, ਜੋ ਆਪ ਨੂੰ ਤਕ ਪੁੱਜੀਆਂ ਹਸਨ ਸਤਿਗੁਰੂ ਜੀ ਨੇ ਪ੍ਰਿਥੀ ਚੰਦ ਨੂੰ ਪੁੱਛਿਆ, ਉਸ ਸਾਫ ਹੀ ਜਵਾਬ ਦਿੱਤਾ ਮੇਰੇ ਕੋਲ ਕੋਈ ਨਹੀਂ ਆਈਆਂ। ਭਾਵੇਂ ਸ੍ਰੀ ਗੁਰੂ ਜੀ ਨੇ ਉਸ ਨੂੰ ਬਹੁਤ ਪ੍ਰੇਮ ਨਾਲ ਸਮਝਾਯਾ, ਪਰ ਉਸ ਨੇ ਇਕੋ ਨਾਂਹ ਹੀ ਰਖੀ । ਤਦ ਭਾਈ ਜੋਠੇ ਨੂੰ ਭੇਜਕੇ ਉਸ ਦੇ ਘਰੋਂ ਉਸਦਾ ਚੋਗਾ ਮੰਗਵਾਕੇ, ਉਸ ਵਿਚੋਂ ਦੋਵੇਂ ਚਿਠੀਆਂ ਕਢਵਾਈਆਂ । ਇਹ ਵੇਖਕੇ fਬੀ ਚੰਦ ਝੂਠਾ ਹੁੰਦਾ ਖਿੱਝ ਕੇ ਘਰ ਨੂੰ ਚਲਾ ਗਿਆ । ਮਗਰ ਸਤਿਗੁਰੂ ਜੀ ਨੇ ਸ੍ਰੀ ਅਰਜਨ ਜੀ ਨੂੰ ਗੁਰ ਗੱਦੀ ਤੇ ਬਿਠਾ ਕੇ ਹੁਕਮ ਕੀਤਾ, ਇਹ ਤਿੰਨ ਪੌੜੀਆਂ ਹਨ ਚੌਥੀ ਉਚਾਰਨ ਕਰਕੇ , ਸਬਦ ਪੂਰਾ ਕਰੋ । ਤਦ ਆਪ ਜੀ ਨੇ ਚੌਥੀ ਪੌੜੀ ਉਚਾਰਕੇ ਸਤਿਗੁਰੂ ਜੀ ਨੂੰ ਨਮਸਕਾਰ ਕੀਤੀ ਇਹ ਓਹੀ ਸਬਦ, ਪਹਿਲੀਆਂ ਤਿੰਨ ਪਉੜੀਆਂ। ਤਿੰਨ ਪੱਕਾ ਹਨ, ਜਿਨਾਂ ਵਿਚ ਪ੍ਰੇਮ ਦੀ ਬੇਹਬਲ ਅਵਸਥਾ ਦਾ ਵਰਣਨ ਹੈ ਚੌਥੀ ਪੋੜੀ ਵਿਚ ਗੁਰ ਦਰਸ਼ਨ ਦੀ ਪ੍ਰਧਤੀ ਪੁਰ ਅਨs