ਸਮੱਗਰੀ 'ਤੇ ਜਾਓ

ਪੰਨਾ:ਪੋਥੀ ਪੰਜ ਗ੍ਰੰਥੀ ਸਟੀਕ.pdf/857

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬਾਵਨ ਅੱਖਰੀ (੭੧) ਸਟੀਕ ਦਿਆਂ ਹੀ ਪਤਿਆ ਗਿਆ ਹੈ। ਦੁਖ ਸੁਖ ਉਆ ਕੈ ਸਮਤ ਬੀਚਾਰਾ॥ ਨਰਕ ਸੁਰਗ ਰਹਤ ਅਉਤਾਰਾ॥ ਉਨ੍ਹਾਂ ਨੇ ਸੁਖ ਦੁਖ ਨੂੰ ਇਕਸਾਰ ਵਿਚਾਰਿਆ ਹੈ, (ਇਸ ਲਈ) ਨਰਕ, ਸੁਰਗ ਤੇ {ਅਉਤਾਰਾ} ਜਨਮ ਰਹਿਤ ਹੋ ਗਏ ਹਨ | ਤਾਹੂ ਸੰਗ ਤਾਹੂ ਨਿਰਲੇਪਾ॥ ਪੂਰਨ ਘਟ ਘਟ ਪੁਰਖ ਬਿਸੇਖਾ॥ {ਤਾਹੂ} ਉਸ (ਮਾਯਾ) ਦੇ ਸੰਗ ਤੋਂ ਉਹ ਨਿਰਲੇਪ ਹੋਏ ਹਨ, (ਕਿਉਂਕਿ ਉਨ੍ਹਾਂ ਨੇ) ਵਿਸ਼ੇਸ਼ ਪੁਰਖ (ਵਾਹਿਗੁਰੂ ਨੂੰ ਘਟ ਘਟ ਵਿਚ ਪੂਰਣ (ਡਿੱਠਾ ਹੈ)। ਉਆ ਰਸ ਮਹਿ ਉਆਹੂ ਸੁਖੁ ਪਾਇਆ॥ ਨਾਨਕ ਲਿਪਤ ਨਹੀ ਤਿਹ ਮਾਇਆ॥ ੪੨॥ ਉਸ (ਆਤਮ) ਰਸ ਵਿਚ ਉਨ੍ਹਾਂ ਨੇ ਸੁਖ ਪਾਇਆ ਹੈ। ਸਤਿਗੁਰੂ ਜੀ (ਆਖਦੇ ਹਨ, ਇਸ ਲਈ) ਉਨ੍ਹਾਂ ਨੂੰ ਮਾਇਆ ਦਾ ਲੇਪ ਨਹੀਂ ਹੁੰਦਾ॥੪੨॥ ਸਲੋਕੁ॥ ਯਾਰ ਮੀਤ ਸੁਨਿ ਸਾਜਨਹੁ ਬਿਨੁ ਹਰਿ ਛੁਟਨੁ ਨਾਹਿ॥ ਹੇ ਯਾਰ! ਹੇ ਮਿਤ੍ਵ ਹੋ ਸੱਜਣੋ! ਸੁਣੋ, ਹਰੀ (ਭਜਨ ਤੋਂ) ਬਿਨਾ ਛੁਟਕਾਰਾ ਨਹੀਂ ਹੈ। FOLLOW AWAY WA M